ਕਪੂਰਥਲਾ ''ਚ 41 ਤੇ ਫਗਵਾੜਾ ''ਚ 15 ਪਾਜ਼ੇਟਿਵ ਮਾਮਲੇ ਆਏ ਸਾਹਮਣੇ
Saturday, Sep 05, 2020 - 01:36 AM (IST)
ਕਪੂਰਥਲਾ/ਫਗਵਾੜਾ,(ਮਹਾਜਨ, ਰਜਿੰਦਰ, ਹਰਜੋਤ)-ਕੋਰੋਨਾ ਵਾਇਰਸ ਨਾਲ ਲੋਕਾਂ ਦੀਆਂ ਮੌਤਾਂ ਹੋਣ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਇਸੇ ਦਰਮਿਆਨ ਅੱਜ ਭੁਲੱਥ ਸ਼ਹਿਰ ਦੇ 72 ਸਾਲਾ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਹੋਣ ਕਰ ਕੇ ਮੌਤ ਹੋ ਗਈ। ਜਿਸ ਦਾ ਸੰਸਕਾਰ ਦੇਰ ਸ਼ਾਮ ਭੁਲੱਥ ਵਿਖੇ ਖੱਸਣ ਰੋਡ 'ਤੇ ਸਮਸ਼ਾਨਘਾਟ ਵਿਚ ਐੱਸ. ਐੱਮ. ਓ. ਭੁਲੱਥ ਡਾ. ਦੇਸ ਰਾਜ ਭਾਰਤੀ ਤੇ ਸਿਹਤ ਟੀਮ ਦੀ ਮੌਜੂਦਗੀ ਵਿਚ ਪਰਿਵਾਰਕ ਮੈਂਬਰਾਂ ਵਲੋਂ ਕੀਤਾ ਗਿਆ। ਦੱਸ ਦੇਈਏ ਕਿ ਭੁਲੱਥ ਸ਼ਹਿਰ ਦੀ ਵਾਰਡ ਨੰਬਰ-2 ਦੇ ਵਸਨੀਕ ਦਰਸ਼ਨ ਲਾਲ (72) ਦੀ ਸਿਹਤ ਠੀਕ ਨਹੀਂ ਸੀ, ਜਿਸ ਨੂੰ ਪਰਿਵਾਰ ਵਲੋਂ ਜਲੰਧਰ ਲਿਜਾਇਆ ਗਿਆ। ਜਿਥੇ ਡਾਕਟਰਾਂ ਵਲੋਂ ਉਕਤ ਵਿਅਕਤੀ ਦਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ। ਜਿਸ ਲਈ ਉਕਤ ਵਿਅਕਤੀ ਨੂੰ ਕਪੂਰਥਲਾ ਵਿਖੇ ਲਿਜਾਇਆ ਗਿਆ, ਜਿਥੇ ਉਸਦਾ ਕੋਰੋਨਾ ਟੈਸਟ ਕਰਨ 'ਤੇ ਰਿਪੋਰਟ ਪਾਜੇਟਿਵ ਆਈ। ਜਿਸ ਉਪਰੰਤ ਉਕਤ ਵਿਅਕਤੀ ਨੂੰ ਇਲਾਜ ਲਈ ਹਾਇਰ ਸੈਂਟਰ ਲਈ ਭੇਜਿਆ ਜਾ ਰਿਹਾ ਸੀ ਕਿ ਉਸਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਜ਼ਿਲੇ 'ਚ 41 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ। ਇਸ ਤੋਂ ਇਲਾਵਾ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਕੋਰੋਨਾ ਪੀੜਤਾਂ 'ਚੋਂ 54 ਮਰੀਜ਼ਾਂ ਦੇ ਠੀਕ ਹੋਣ 'ਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ।
ਸ਼ੁੱਕਰਵਾਰ ਨੂੰ ਭੁਲੱਥ 'ਚ ਰਹਿਣ ਵਾਲੇ 70 ਸਾਲਾ ਬਜ਼ੁਰਗ ਵਿਅਕਤੀ ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਕਪੂਰਥਲਾ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਦੀ ਦੇਰ ਰਾਤ ਮੌਤ ਹੋ ਗਈ। ਜਿਸਦੇ ਬਾਅਦ ਹੁਣ ਤੱਕ ਜ਼ਿਲੇ 'ਚ 67 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚੋਂ 23 ਮਰੀਜ਼ ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ, ਜਿਨ੍ਹਾਂ 'ਚ 29 ਸਾਲਾ ਨੌਜਵਾਨ ਮੁਹੱਲਾ ਲਾਹੌਰੀ ਗੇਟ, 80 ਸਾਲਾ ਪੁਰਸ਼ ਪਿੰਡ ਹਬੀਬਵਾਲ, 66 ਸਾਲਾ ਪੁਰਸ਼ ਰੋਜ ਐਵੀਨਿਊ, 46 ਸਾਲਾ ਔਰਤ ਜਗਜੀਤ ਨਗਰ, 48 ਸਾਲਾ ਪੁਰਸ਼ ਆਰ. ਸੀ. ਐੱਫ., 39 ਸਾਲਾ ਪੁਰਸ਼ ਆਰ. ਸੀ. ਐੱਫ. ਕਪੂਰਥਲਾ, 49 ਸਾਲਾ ਪੁਰਸ਼ ਪਿੰਡ ਦਬੁਰਜੀ, 4 ਸਾਲਾ ਬੱਚਾ ਮੁਹੱਲਾ ਜੱਟਪੁਰਾ, 26 ਸਾਲਾ ਪੁਰਸ਼ ਅਮਨ ਨਗਰ, 26 ਸਾਲਾ ਲੜਕੀ ਡਿਫੈਂਸ ਕਾਲੋਨੀ, 28 ਸਾਲਾ ਪੁਰਸ਼ ਪਿੰਡ ਬਲੇਰਖਾਨਪੁਰ, 25 ਸਾਲਾ ਪੁਰਸ਼ ਸ਼ੇਖੂਪੁਰ, 50 ਸਾਲਾ ਪੁਰਸ਼ ਮਕਸੂਦਪੁਰ, 57 ਸਾਲਾ ਪੁਰਸ਼ ਮੁਹੱਲਾ ਜਰਮਨੀ ਦਾਸ ਪਾਰਕ, 42 ਸਾਲਾ ਪੁਰਸ਼ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ, 33 ਸਾਲਾ ਔਰਤ ਮੁਹੱਲਾ ਬੇਬੇ ਨਾਨਕੀ ਨਗਰ ਸੁਲਤਾਨਪੁਰ ਲੋਧੀ, 72 ਸਾਲਾ ਪੁਰਸ਼ ਪਿੰਡ ਭੁਲੱਥ, 49 ਸਾਲਾ ਪੁਰਸ਼ ਮੁਹੱਲਾ ਸੰਤਪੁਰਾ, 56 ਸਾਲਾ ਪੁਰਸ਼ ਗ੍ਰੀਨ ਐਵੀਨਿਊ, 50 ਸਾਲਾ ਔਰਤ ਪਿੰਡ ਮੱਲੂ ਕਾਦਰਾਬਾਦ ਕਪੂਰਥਲਾ ਤੇ 35 ਸਾਲਾ ਪੁਰਸ਼ ਪੁਰਾਣੀ ਦਾਣਾ ਮੰਡੀ ਕਪੂਰਥਲਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਫਗਵਾੜਾ 'ਚ ਅੱਜ 15 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਠੀਕ ਹੋਣ 'ਤੇ 54 ਮਰੀਜ਼ਾਂ ਨੂੰ ਭੇਜਿਆ ਘਰ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 54 ਮਰੀਜ਼ ਠੀਕ ਹੋਣ ਕਾਰਣ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ, ਜਿਸ ਕਾਰਣ ਹੁਣ ਠੀਕ ਹੋਏ ਮਰੀਜ਼ਾਂ ਦੀ ਗਿਣਤੀ 968 ਤੱਕ ਪਹੁੰਚ ਗਈ ਹੈ। ਇਸਦੇ ਇਲਾਵਾ 41 ਨਵੇਂ ਮਰੀਜ਼ ਮਿਲਣ ਦੇ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 399 ਚੱਲ ਰਹੀ ਹੈ। ਉੱਥੇ ਹੁਣ ਤੱਕ 1541 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲੇ 'ਚ 402 ਲੋਕਾਂ ਦੀ ਸੈਂਪਲੰਗ ਕੀਤੀ ਗਈ, ਜਿਨ੍ਹਾਂ ਚ ਆਰ. ਸੀ. ਐੱਫ. ਤੋਂ 34, ਕਪੂਰਥਲਾ ਤੋਂ 72, ਢਿਲਵਾਂ ਤੋਂ 14, ਕਾਲਾ ਸੰਘਿਆਂ ਤੋਂ 41, ਟਿੱਬਾ ਤੋਂ 59, ਫੱਤੂਢੀਂਗਾ ਤੋਂ 41, ਸੁਲਤਾਨਪੁਰ ਲੋਧੀ ਤੋਂ 17, ਫਗਵਾੜਾ ਤੋਨ 30 ਤੇ ਪਾਂਛਟਾ ਤੋਂ 94 ਲੋਕਾਂ ਦੀ ਸੈਂਪਲਿੰਗ ਕੀਤੀ ਗਈ।