ਅੱਜ ਸ਼ਬਦ ਗੁਰੂ ਯਾਤਰਾ ਦਾ ਨਡਾਲਾ ਪੁੱਜਣ ’ਤੇ ਹੋਵੇਗਾ ਸ਼ਾਨਦਾਰ ਸਵਾਗਤ

04/22/2019 4:33:19 AM

ਕਪੂਰਥਲਾ (ਸ਼ਰਮਾ)-550 ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਤੋਂ ਆਰੰਭੀ ਸ਼ਬਦ ਗੁਰੂ ਯਾਤਰਾ ਦਾ ਅੱਜ 22 ਅਪ੍ਰੈਲ ਨੂੰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਮੈਨੇਜਰ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਤੋਂ ਚੱਲੀ ਇਸ ਯਾਤਰਾ ਦਾ ਟੋਲ ਪਲਾਜ਼ਾ ਢਿਲਵਾਂ ਵਿਖੇ ਸਵਾਗਤ ਹੋਵੇਗਾ। ਉਪਰੰਤ ਇਹ ਯਾਤਰਾ ਅੱਡਾ ਮਿਆਣੀ ਬਾਕਰਪੁਰ, ਢਿਲਵਾਂ, ਮਾਂਗੇਵਾਲ, ਮਨਸੂਰਵਾਲ, ਬਤਾਲਾ, ਹੈਬਤਪੁਰ, ਅੱਡਾ ਦਾਊਦਪੁਰ, ਮਿਰਜਾਪੁਰ ਤੋਂ ਨਡਾਲਾ ਪੁੱਜੇਗੀ। ਉਨ੍ਹਾਂ ਕਿਹਾ ਕਿ ਰਾਤ ਨੂੰ ਦੀਵਾਨ ਵੀ ਸਜਾਏ ਜਾਣਗੇ। ਨਾਲ ਆਈਆਂ ਸੰਗਤਾਂ ਦੇ ਰਾਤ ਰਹਿਣ ਤੇ ਹੋਰ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਰਾਤ ਦੇ ਪਡ਼ਾਅ ਤੋਂ ਬਾਅਦ ਇਹ ਯਾਤਰਾ ਮਿਤੀ 23 ਅਪ੍ਰੈਲ ਸਵੇਰੇ 9.00 ਵਜੇ ਅਗਲੇ ਪਡ਼ਾਅ ਤੇ ਬੇਗੋਵਾਲ ਵੱਲ ਚਾਲੇ ਪਾਵੇਗੀ। ਇਸ ਮੌਕੇ ਬਲਬੀਰ ਸਿੰਘ ਬਾਊ ਪ੍ਰਧਾਨ ਗੁਰੂ ਅਰਜਨ ਦੇਵ ਸੁਸਾਇਟੀ, ਬਲਵਿੰਦਰ ਮੁਲਤਾਨੀ, ਅਕਾਊਂਟੈਂਟ ਜਸਵਿੰਦਰ ਸਿੰਘ ਕਾਹਲੋਂ, ਫੁਲਵਾਡ਼ੀ ਸੇਵਾਦਾਰ ਭਾਈ ਖੁਸ਼ਵੰਤ ਸਿੰਘ, ਭਾਈ ਸਰਬੱਤ ਸਿੰਘ ਕੰਗ, ਭਾਈ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਸੋਢੀ ਤੇ ਹੋਰ ਹਾਜ਼ਰ ਸਨ।

Related News