ਮਹਿੰਦਰ ਮਦਾਨ ਵਪਾਰ ਸੈੱਲ ਦੇ ਜਨਰਲ ਸਕੱਤਰ ਨਿਯੁਕਤ
Thursday, Apr 18, 2019 - 04:21 AM (IST)
ਕਪੂਰਥਲਾ (ਗੁਰਵਿੰਦਰ ਕੌਰ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ ਪ੍ਰਧਾਨ ਪੁਰਸ਼ੋਤਮ ਪਾਸੀ ਨੇ ਮਹਿੰਦਰ ਮਦਾਨ ਨੂੰ ਵਪਾਰ ਸੈੱਲ ਦਾ ਜ਼ਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਧਰਮਪਾਲ ਮਹਾਜਨ ਮੰਡਲ ਪ੍ਰਧਾਨ ਕਪੂਰਥਲਾ ਨੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਪਾਸੀ ਦੀ ਸਹਿਮਤੀ ਨਾਲ ਮੰਡਲ ਕਪੂਰਥਲਾ ਦਾ ਵਿਸਤਾਰ ਕਰਦੇ ਹੋਏ ਅਨਿਲ ਸ਼ਰਮਾ ਨੂੰ ਮੰਡਲ ਕਪੂਰਥਲਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਨ੍ਹਾਂ ਦੋਵਾਂ ਆਗੂਆਂ ਨੇ ਜ਼ਿਲਾ ਪ੍ਰਧਾਨ ਤੇ ਮੰਡਲ ਪ੍ਰਧਾਨ ਨੂੰ ਵਿਸ਼ਵਾਸ ਦੁਆਇਆ ਕਿ ਜੋ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ, ਉਸਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਵਾਂਗੇ ਤੇ 2019 ਲੋਕ ਸਭਾ ਚੋਣਾਂ ’ਚ ਇਨ੍ਹਾਂ ਨਿਯੁਕਤੀਆਂ ਦਾ ਪਾਰਟੀ ਨੂੰ ਬਹੁਤ ਬੱਲ ਮਿਲੇਗਾ। ਇਸ ਦੌਰਾਨ ਜ਼ਿਲਾ ਪ੍ਰਧਾਨ ਪੁਰਸ਼ੋਤਮ ਪਾਸੀ, ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਸ਼ਰਮਾ, ਮੰਡਲ ਪ੍ਰਧਾਨ ਧਰਮਪਾਲ ਮਹਾਜਨ, ਮੰਡਲ ਜਨਰਲ ਸਕੱਤਰ, ਅਸ਼ੋਕ ਮਾਹਲਾਂ ਨੇ ਸਿਰੋਪਾ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਦੇਵ ਭੰਡਾਲ, ਕਪਿਲ ਹਨੀ, ਵੀਰ ਸਿੰਘ ਮਠਾਡ਼ੂ, ਵਿਸ਼ਵਿੰਦਰ ਚੱਡਾ, ਸਤੀਸ਼ ਕਟਾਰੀਆ, ਰਵੀ ਸਿੱਧੂ, ਸੁਖਜਿੰਦਰ ਸਿੰਘ ਪ੍ਰਧਾਨ ਬੇਟ ਮੰਡਲ, ਵਿਕਾਸ ਸਿੱਧੀ, ਸੰਦੀਪ ਵਾਲੀਆ, ਅਸ਼ਵਨੀ ਤੁਲੀ, ਬਲਦੇਵ ਸਿੰਘ ਚੰਨੀ ਆਦਿ ਹਾਜ਼ਰ ਸਨ।