ਪੂਰਨ ਭੰਡਾਲ ਨੂੰ ਸਦਮਾ, ਪਤਨੀ ਦਾ ਦਿਹਾਂਤ
Wednesday, Apr 03, 2019 - 04:40 AM (IST)

ਕਪੂਰਥਲਾ (ਮੱਲ੍ਹੀ)-ਸਮਾਜ ਸੇਵਕ, ਖੇਡ ਪ੍ਰਮੋਟਰ, ਸੈਕਟਰੀ ਕੋ-ਆਪਰੇਟਿਵ ਸੋਸਾਇਟੀ ਅਹਿਮਦਪੁਰ (ਕਪੂਰਥਲਾ) ਤੇ ਸੈਕਟਰੀ ਨਵਯੁੱਗ ਸਪੋਰਟਸ ਐਂਡ ਕਲਚਰਲ ਕਲੱਬ ਭੰਡਾਲ ਦੋਨਾ ਪੂਰਨ ਸਿੰਘ ਭੰਡਾਲ ਨੂੰ ਬੀਤੇ ਕੱਲ ਉਸ ਸਮੇਂ ਅਸਹਿ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਭੰਡਾਲ (67 ਸਾਲ) ਦਾ ਸੰਖੇਪ ਜਿਹੀ ਬੀਮਾਰੀ ਉਪਰੰਤ 31 ਮਾਰਚ ਨੂੰ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਕੱਲ ਪਿੰਡ ਦੇ ਸ਼ਮਸ਼ਾਨਘਾਟ ’ਚ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪੂਰਨ ਸਿੰਘ ਭੰਡਾਲ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਰਪੰਚ ਦਲਬੀਰ ਸਿੰਘ ਸ਼ਿੰਦਾ, ਲਹਿੰਬਰ ਸਿੰਘ ਭੰਡਾਲ, ਮਨਜੀਤ ਸਿੰਘ ਭੰਡਾਲ, ਜਨਾਬ ਮੁਸ਼ਤਾਕ ਅਹਿਮਦ, ਗੈਰੀ ਭੰਡਾਲ, ਭਿੰਦਾ ਭੰਡਾਲ, ਹਰਭਜਨ ਸਿੰਘ ਭਲਾਈਪੁਰ, ਸੁੱਖਾ ਭੰਡਾਲ, ਲਾਲੀ ਵਰਿਆਂਹ ਦੋਨਾ, ਸਾਬਕਾ ਸਰਪੰਚ ਹਰਦੇਵ ਸਿੰਘ ਭੰਡਾਲ, ਹੈਪੀ ਭੰਡਾਲ, ਮੇਜਰ ਸਿੰਘ ਅਰੋਡ਼ਾ, ਰਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਸੋਨੀ ਭੰਡਾਲ ਆਦਿ ਨੇ ਦੁਖੀ ਭੰਡਾਲ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ। ਪਰਿਵਾਰਕ ਸੂਤਰਾਂ ਅਨੁਸਾਰ ਬੀਬੀ ਚਰਨਜੀਤ ਕੌਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 9 ਅਪ੍ਰੈਲ ਨੂੰ ਪਿੰਡ ਭੰਡਾਲ ਦੋਨਾ (ਕਪੂਰਥਲਾ) ਵਿਖੇ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤਕ ਗੁਰਦੁਆਰਾ ਸਿੰਘ ਸਭਾ ਭੰਡਾਲ ਦੋਨਾਂ ਵਿਖੇ ਹੋਣਗੇ, ਜਦਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਹੀ ਪੈਣਗੇ।