ਵਿਦਿਆਰਥੀਆਂ ਨੇ ਕੱਢੀ ਵੋਟਰ ਜਾਗਰੂਕਤਾ ਰੈਲੀ
Wednesday, Apr 03, 2019 - 04:40 AM (IST)

ਕਪੂਰਥਲਾ (ਰਜਿੰਦਰ)-ਲੋਕ ਸਭਾ ਚੋਣਾਂ ਲਈ ਵੋਟਰਾਂ ਵਿਚ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਚੋਣ ਕਮਿਸ਼ਨ ਵਲੋਂ ਚਲਾਏ ਗਏ ‘ਸਵੀਪ’ ਪ੍ਰੋਗਰਾਮ ਤਹਿਤ ਸੰਤ ਬਾਬਾ ਪ੍ਰੇਮ ਸਿੰਘ ਮੈਮੋਰੀਅਲ ਸਰਕਾਰੀ ਬਹੁਤਕਨੀਕੀ ਕਾਲਜ ਬੇਗੋਵਾਲ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰਿੰਸੀਪਲ ਰਾਕੇਸ਼ ਭਗਤ ਦੀ ਅਗਵਾਈ ਹੇਠ ਕਾਲਜ ਤੋਂ ਆਰੰਭ ਹੋਈ ਇਹ ਰੈਲੀ ਭਦਾਸ ਪਿੰਡ ਵਿਚੋਂ ਹੁੰਦੀ ਹੋਈ ਵਾਪਸ ਕਾਲਜ ਪਹੁੰਚ ਕੇ ਸੰਪੰਨ ਹੋਈ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸੰਦੇਸ਼ਾਂ ਵਾਲੀਆਂ ਤਖਤੀਆਂ ਤੇ ਬੈਨਰ ਹੱਥਾਂ ਵਿਚ ਫਡ਼੍ਹੇ ਹੋਏ ਸਨ, ਜੋ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੰਦੀਆਂ ਸਨ। ਇਸ ਮੌਕੇ ਸਵੀਪ ਟੀਮ ਦੇ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਲੋਕਾਂ ਨੂੰ ਵੱਧ ਚਡ਼੍ਹ ਕੇ ਵੋਟਾਂ ਦੇ ਅਧਿਕਾਰ ਨੂੰ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਤੋਂ ਇਲਾਵਾ ਲੈਕਚਰਾਰ ਦਮਨ ਸਾਗਰ, ਲੈਕ. ਤਜਿੰਦਰ ਸਿੰਘ, ਲੈਕ. ਗੁਰਪ੍ਰੀਤ ਕੌਰ, ਲੈਕ. ਕੰਚਨ, ਲਾਇਬ੍ਰੇਰੀਅਨ ਵਰਿੰਦਰ ਸਿੰਘ ਤੇ ਜਸਵੀਰ ਕੌਰ ਆਦਿ ਹਾਜ਼ਰ ਸਨ।