ਰਵਿਦਾਸੀਆ ਸਮਾਜ ਨੂੰ ਅੱਜ ਆਪਣੇ ਸਿਆਸੀ ਮੰਚ ਦੀ ਲੋਡ਼ : ਸੀ. ਕੇ. ਜੱਸੀ
Sunday, Mar 31, 2019 - 04:49 AM (IST)

ਕਪੂਰਥਲਾ (ਸੋਮ)-ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਦੇਸ਼ ਲਾਗੂ ਕਰਨ ਲਈ ਰਾਜ ਸੱਤਾ ਜ਼ਰੂਰੀ ਹੈ ਤੇ ਇਸ ਤੱਕ ਪਹੁੰਚਣ ਲਈ ਰਵਿਦਾਸੀਆ ਸਮਾਜ ਨੂੰ ਇਕ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ। ਇਹ ਅਪੀਲ ਸਮਾਜ ਸੇਵੀ ਸੀ. ਕੇ. ਜੱਸੀ ਪ੍ਰਧਾਨ ਸਤਿਗੁਰੂ ਰਵਿਦਾਸ ਅੰਮ੍ਰਿਤਬਾਣੀ ਵਰਲਡ ਵਾਈਡ ਆਰਗੇਨਾਈਜ਼ੇਸ਼ਨ ਨੇ ਕੀਤੀ।ਜੱਸੀ ਨੇ ਕਿਹਾ ਕਿ ਇਕ ਅਖੌਤੀ ਪਾਰਟੀ ਦਾ ਤਾਂ ਸਾਡੇ ਸਮਾਜ ਦੇ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਣ ਲਈ ਜ਼ੋਰ ਲੱਗਾ ਹੋਇਆ ਹੈ। ਇਸ ਗੰਭੀਰ ਮੌਕੇ ਰਵਿਦਾਸੀਆ ਸਮਾਜ ਨੂੰ ਆਪਣੇ ਰਹਿਬਰਾਂ ਦੀ ਸੋਚ ’ਤੇ ਕੰਮ ਕਰਨ ਦੀ ਜ਼ਰੂਰਤ ਹੈ।ਜੱਸੀ ਨੇ ਰਵਿਦਾਸੀਆ ਧਰਮ ਗੁਰੂ ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾਂ ਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਰਾ ਸੰਤ ਸਮਾਜ ਗੁਰੂ ਰਵਿਦਾਸ ਨਾਮਲੇਵਾ ਸੰਗਤ ਤੇ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਸਮਾਜ ਨੂੰ ਰਾਜ ਸੱਤਾ ਵਿਚ ਭਾਈਵਾਲ ਬਣਾਉਣ ਲਈ ਇਕ ਸਿਆਸੀ ਪਾਰਟੀ ਦਾ ਐਲਾਨ ਕਰੇ, ਜਿਸ ਨਾਲ ਗੁਰੂ ਸਾਹਿਬ ਦੇ ਬੇਗਮਪੁਰੇ ਦੇ ਸਿਧਾਂਤ ਨੂੰ ਲਾਗੂ ਕੀਤਾ ਜਾ ਸਕੇ। ਜੱਸੀ ਨੇ ਪੰਜਾਬ ਦੇ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਪੰਜਾਬ ’ਚ ਧਰਮਾਂ ਖਿਲਾਫ ਬੋਲਣ ਵਾਲੇ ਤੇ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਨੂੰ ਨੱਥ ਪਾਈ ਜਾਵੇ।