ਸਹਾਇਕ ਕਰ ਤੇ ਆਬਕਾਰੀ ਅਫਸਰ ਟੀਮ ਸਮੇਤ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

Saturday, Mar 23, 2019 - 04:27 AM (IST)

ਸਹਾਇਕ ਕਰ ਤੇ ਆਬਕਾਰੀ ਅਫਸਰ ਟੀਮ ਸਮੇਤ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
ਕਪੂਰਥਲਾ (ਸੋਢੀ)-ਸਹਾਇਕ ਕਰ ਤੇ ਆਬਕਾਰੀ ਅਫਸਰ ਮੈਡਮ ਦਰਬੀਰ ਰਾਜ ਕੌਰ ਅੱਜ ਆਪਣੇ ਦਫਤਰ ਦੀ ਸਮੁੱਚੀ ਟੀਮ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨਾਲ ਇਸ ਸਮੇਂ ਹਰਪ੍ਰੀਤ ਸਿੰਘ ਕਰ ਤੇ ਆਬਕਾਰੀ ਅਫਸਰ ਕਪੂਰਥਲਾ, ਮ੍ਰਿਨਾਲ ਸ਼ਰਮਾ, ਇੰਸਪੈਕਟਰ ਐਕਸਾਈਜ਼ ਵਿਭਾਗ ਕੁਲਵੰਤ ਸਿੰਘ ਰਤਡ਼ਾ, ਭੁਪਿੰਦਰ ਸਿੰਘ, ਪ੍ਰਿਅੰਕਾ ਗੋਇਲ ਤੋਂ ਇਲਾਵਾ ਨਾਮਵਰ ਅਕਾਲੀ ਆਗੂ ਜਥੇ. ਸੁਖਦੇਵ ਸਿੰਘ ਨਾਨਕਪੁਰ ਵੀ ਸਨ। ਇਸ ਸਮੇਂ ਸਮੂਹ ਅਧਿਕਾਰੀਆਂ ਮੱਥਾ ਟੇਕਣ ਉਪਰੰਤ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਸਦੀਆ ਪਹਿਲਾਂ ਆਪਣੇ ਹੱਥੀ ਲਾਈ ਬੇਰੀ ਸਾਹਿਬ ਦੇ ਦਰਸ਼ਨ ਕੀਤੇ ਤੇ ਉਪਰੰਤ ਗੁਰੂ ਕਾ ਲੰਗਰ ਛਕਿਆ। ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਤਰਫੋਂ ਭਾਈ ਸਰਵਨ ਸਿੰਘ ਚੱਕਾਂ ਨੇ ਸਮੂਹ ਅਧਿਕਾਰੀਆ ਦਾ ਤੇ ਜਥੇ. ਸੁਖਦੇਵ ਸਿੰਘ ਨਾਨਕਪੁਰ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਮੈਡਮ ਦਰਬੀਰ ਰਾਜ ਕੌਰ ਨੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚਲਦੀਆ ਤਿਆਰੀਆਂ ਬਾਰੇ ਪ੍ਰਬੰਧਕਾਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅਸੀ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਆਪਣੇ ਜੀਵਨ ’ਚ ਮਨਾਉਣ ਦਾ ਮੌਕਾ ਮਿਲ ਰਿਹਾ ਹੈ।

Related News