ਮੁਫਤ ਮੈਡੀਕਲ ਕੈਂਪ ਦੌਰਾਨ ਦਿਵਿਆਂਗਾਂ ਨੂੰ ਦਿੱਤੇ ਡਿਸਐਬਿਲਟੀ ਸਰਟੀਫਿਕੇਟ

Wednesday, Mar 20, 2019 - 03:37 AM (IST)

ਮੁਫਤ ਮੈਡੀਕਲ ਕੈਂਪ ਦੌਰਾਨ ਦਿਵਿਆਂਗਾਂ ਨੂੰ ਦਿੱਤੇ ਡਿਸਐਬਿਲਟੀ ਸਰਟੀਫਿਕੇਟ
ਕਪੂਰਥਲਾ (ਗੁਰਵਿੰਦਰ ਕੌਰ)-ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦਿਵਿਆਂਗ ਵਿਅਕਤੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਤੇ ਉਨ੍ਹਾਂ ਨੂੰ ਯੂਨੀਕ ਕਾਰਡ ਜਾਰੀ ਕਰਨ ਦਾ ਕੰਮ ਜ਼ਿਲੇ ’ਚ ਚੱਲ ਰਿਹਾ ਹੈ। ਇਸ ਲਡ਼ੀ ਦੇ ਤਹਿਤ ਕੱਲ ਸਿਵਲ ਹਸਪਤਾਲ ਵਿਖੇ ਲੱਗੇ ਮੁਫਤ ਮੈਡੀਕਲ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਡਿਸਐਬਿਲਟੀ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਦੌਰਾਨ ਪੁਰਾਣੇ ਬਣੇ ਕਾਰਡਾਂ ਨੂੰ ਆਨਲਾਈਨ ਕਰਨ ਦਾ ਕੰਮ ਵੀ ਕੀਤਾ ਗਿਆ। ਇਹ ਡਿਸਐਬਲਿਟੀ ਕਾਰਡ ਉਨ੍ਹਾਂ ਨੂੰ ਡਾ. ਸੰਦੀਪ ਭੋਲਾ ਵੱਲੋਂ ਦਿੱਤੇ ਗਏ। ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੇ ਹਿੱਤ ਯੂ. ਡੀ. ਆਈ. ਡੀ. (ਯੂਨੀਕ ਡਿਸਐਬਿਲਟੀ ਆਈਡੈਂਟੀਫਿਕੇਸ਼ਨ) ਪ੍ਰਾਜੈਕਟ ਇਕ ਯੋਗ ਉਪਰਾਲਾ ਹੈ, ਜਿਸ ਦੇ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਇਕ ਯੂਨੀਕ ਆਈ. ਡੀ. ਜਾਰੀ ਕੀਤੀ ਜਾਣੀ ਹੈ, ਜੋ ਕਿ ਭਾਰਤ ਵਿਚ ਹਰ ਥਾਂ ਆਨਲਾਈਨ ਅਸੈਸੀਬਲ ਹੋਏਗੀ ਤੇ ਸਬੰਧਤ ਵਿਅਕਤੀ ਨੂੰ ਜੋ ਬਣਦੇ ਲਾਭ ਹਨ ਉਹ ਮਿਲ ਸਕਣਗੇ। ਇਸ ਕੈਂਪ ਵਿਚ ਲੋਕਾਂ ਨੂੰ ਯੂ. ਡੀ. ਆਈ. ਡੀ. ਪ੍ਰਾਜੈਕਟ ਦਾ ਲਾਭ ਲੈਣ ਨੂੰ ਕਿਹਾ ਗਿਆ ਤੇ ਇਸ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ।

Related News