ਸ਼ਹਿਰ ਦੀਆਂ ਅਧੂਰੀਆਂ ਸਡ਼ਕਾਂ ਪਹਿਲ ਦੇ ਆਧਾਰ ’ਤੇ ਬਣਾਈਆਂ ਜਾਣਗੀਆਂ : ਰਾਣਾ

Saturday, Mar 09, 2019 - 10:07 AM (IST)

ਸ਼ਹਿਰ ਦੀਆਂ ਅਧੂਰੀਆਂ ਸਡ਼ਕਾਂ ਪਹਿਲ ਦੇ ਆਧਾਰ ’ਤੇ ਬਣਾਈਆਂ ਜਾਣਗੀਆਂ : ਰਾਣਾ
ਕਪੂਰਥਲਾ (ਗੌਰਵ)-ਸ਼ਹਿਰ ਦੀਆਂ ਅਧੂਰੀਆਂ ਸੜਕਾਂ ਪਹਿਲ ਦੇ ਆਧਾਰ ’ਤੇ ਬਣਾਈਆਂ ਜਾਣਗੀਆਂ। ਇਹ ਪ੍ਰਗਟਾਵਾ ਵਾਰਡ ਨੰ. 1 ਦੇ ਸ਼ਾਲੀਮਾਰ ਐਵੀਨਿਊ ਵਿਖੇ ਨਵੀਂ ਸਡ਼ਕ ਦੇ ਉਦਘਾਟਨ ਦੌਰਾਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ। ਇਸ ਦੌਰਾਨ ਤਕਰੀਬਨ 21 ਲੱਖ ਰੁਪਏ ਦੇ ਬਜਟ ਨਾਲ ਸ਼ਾਲੀਮਾਰ ਐਵੀਨਿਊ ਦੀਆਂ ਅਧੂਰੀਆਂ ਰਹਿੰਦੀਆਂ ਸਡ਼ਕਾਂ ਦਾ ਨਿਰਮਾਣ ਕਾਰਜ ਦਾ ਆਗਾਜ ਕਰਨ ਪਹੁੰਚੇ ਰਾਣਾ ਗੁਰਜੀਤ ਸਿੰਘ ਨੇ ਨਵੀਂ ਸਡ਼ਕ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸ਼ਾਲੀਮਾਰ ਐਵੀਨਿਊ ਵਿਖੇ ਪਿਛਲੇ ਸਾਲ ਸੀਵਰੇਜ ਪੈ ਗਿਆ ਸੀ ਤੇ ਅੱਧੀ ਕਾਲੋਨੀ ’ਚ ਨਵੀਆਂ ਸਡ਼ਕਾਂ ਵੀ ਬਣ ਗਈਆਂ ਸਨ, ਫੰਡਾਂ ਦੀ ਘਾਟ ਕਾਰਨ ਕੁਝ ਸਡ਼ਕਾਂ ਅਧੂਰੀਆਂ ਰਹਿ ਗਈਆਂ ਸੀ, ਜੋਕਿ ਅੱਜ ਫੰਡ ਆ ਜਾਣ ਕਾਰਨ ਇਸਦਾ ਉਦਘਾਟਨ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ’ਚ ਸ਼ਾਲੀਮਾਰ ਐਵੀਨਿਊ ’ਚ ਤਕਰੀਬਨ ਸਾਰੀਆਂ ਸਡ਼ਕਾਂ ਨਵੀਆਂ ਬਣ ਜਾਣਗੀਆਂ। ਇਸ ਮੌਕੇ ਪੰਡਿਤ ਸਰਦਾਰੀ ਲਾਲ, ਮਨਜਿੰਦਰ ਸਿੰਘ ਸਾਹੀ, ਕੌਂਸਲਰ ਸੁਖਵਿੰਦਰ ਕੌਰ ਸਾਹੀ, ਕੌਂਸਲਰ ਬਲਬੀਰ ਸਿੰਘ ਬੀਰਾ, ਸਾਬਕਾ ਕੌਂਸਲਰ ਸਤਪਾਲ ਮਹਿਰਾ, ਤਿਲਕਰਾਜ ਮਡ਼ੀਆ, ਈ. ਓ. ਕੁਲਭੂਸ਼ਣ ਗੋਇਲ, ਪ੍ਰਧਾਨ ਅੰਮ੍ਰਿਤਪਾਲ ਕੌਰ, ਕੇ. ਕੇ. ਮਲਹੋਤਰਾ, ਪਰਮਿੰਦਰ ਸਿੰਘ ਬੰਨੂ, ਵਿਨੋਦ ਅਗਰਵਾਲ, ਨਿਤੀਨ ਅਗਰਵਾਲ, ਬੰਟੀ ਠਾਕੁਰ, ਜਸਵਿੰਦਰ ਵਾਲੀਆ, ਓ. ਪੀ. ਕਟਾਰੀਆ, ਰਜਤ ਕੁਮਾਰ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।

Related News