ਇਤਿਹਾਸਕ ਗੁਰੂਧਾਮਾਂ ਦੀ ਯਾਤਰਾ ਕਰ ਕੇ ਜਥਾ ਪਰਤਿਆ

Saturday, Mar 09, 2019 - 10:06 AM (IST)

ਇਤਿਹਾਸਕ ਗੁਰੂਧਾਮਾਂ ਦੀ ਯਾਤਰਾ ਕਰ ਕੇ ਜਥਾ ਪਰਤਿਆ
ਕਪੂਰਥਲਾ (ਸੋਢੀ)-ਧਰਮ ਪ੍ਰਚਾਰ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਪ੍ਰਧਾਨ ਜਥੇ. ਅਵਤਾਰ ਸਿੰਘ ਫੌਜੀ ਦੀ ਅਗਵਾਈ ਹੇਠ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਪਾਵਨ ਅਸਥਾਨਾਂ ਦੀ ਦਰਸ਼ਨ ਯਾਤਰਾ ਕਰ ਕੇ ਸੰਗਤਾਂ ਦਾ ਜਥਾ ਵਾਪਸ ਗੁਰੂ ਨਗਰੀ ਸੁਲਤਾਨਪੁਰ ਲੋਧੀ ਪੁੱਜਾ, ਜਿਸਦਾ ਗੁਰੂ ਨਾਨਕ ਸੇਵਕ ਜਥਾ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜਥੇ. ਜਸਵੰਤ ਸਿੰਘ ਖਿੰਡਾ, ਜਥੇ. ਸੂਰਤ ਸਿੰਘ ਮਿਤਰਜਾਪੁਰ ਮੀਤ ਪ੍ਰਧਾਨ, ਲਵਪ੍ਰੀਤ ਸਿੰਘ ਥਿੰਦ ਮਿਰਜਾਪੁਰ, ਬਲਦੇਵ ਸਿੰਘ ਮੋਮੀ ਆਦਿ ਨੇ ਕੀਤਾ। ਇਸ ਸਮੇਂ ਸੰਗਤਾਂ ਨੂੰ ਸ਼ਰਧਾ ਭਾਵ ਨਾਲ ਯਾਤਰਾ ਕਰਵਾਉਣ ਵਾਲੇ ਜਥੇ ਅਵਤਾਰ ਸਿੰਘ ਫੌਜੀ ਸਾਬਕਾ ਪ੍ਰਧਾਨ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਜਥੇ. ਫੌਜੀ ਨੇ ਦੱਸਿਆ ਕਿ 7 ਦਿਨ ਦੀ ਬੱਸਾਂ ਰਾਹੀਂ ਕੀਤੀ ਯਾਤਰਾ ਦੌਰਾਨ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਨਾਨਕਮਤਾ ਸਾਹਿਬ (ਉਤਰਾਖੰਡ), ਸ੍ਰੀ ਰੀਠਾ ਸਾਹਿਬ, ਸ੍ਰੀ ਗੁਰੂ ਨਾਨਕ ਪੁਰੀ ਸਾਹਿਬ ਟਾਂਡਾ (ਉਤਰ ਪ੍ਰਦੇਸ਼), ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੋਂ ਇਲਾਵਾ ਸ੍ਰੀ ਹਰਿਦੁਆਰ, ਸ੍ਰੀ ਪਾਊਂਟਾ ਸਾਹਿਬ, ਸਿਤਾਰਗੰਜ ਗੁਰਦੁਆਰਾ ਸਾਹਿਬ, ਨਗੀਨਾਘਾਟ, ਕਾਸ਼ੀਪੁਰ ਤੇ 2 ਦਰਜਨ ਹੋਰ ਇਤਿਹਾਸਕ ਗੁਰੂਧਾਮਾਂ ਦੀ ਦਰਸ਼ਨ ਯਾਤਰਾ ਕੀਤੀ। ਇਸ ਮੌਕੇ ਬਖਸ਼ੀਸ਼ ਸਿੰਘ ਗਿੱਲਾਂ, ਜਸਵੀਰ ਸਿੰਘ ਥਿੰਦ, ਧਰਮ ਸਿੰਘ ਗੁ. ਸਿਹਰਾ ਸਾਹਿਬ, ਸਾਹਿਬ ਸਿੰਘ, ਬਖਸ਼ੀਸ਼ ਸਿੰਘ ਲਾਟਵਾਲਾ, ਲਾਭ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ ਪੰਮਾ, ਮੁਖਤਿਆਰ ਸਿੰਘ ਫੌਜੀ, ਹਰਭਜਨ ਸਿੰਘ ਵਿਰਦੀ ਤੇ ਹੋਰਨਾਂ ਸ਼ਿਰਕਤ ਕੀਤੀ ।

Related News