ਲੋਕ ਸਭਾ ਚੋਣਾਂ ਸਬੰਧੀ ਕਾਂਗਰਸ ਕਮੇਟੀ ਆਗੂਆਂ ਦੀ ਮੀਟਿੰਗ ਸੰਪੰਨ

02/18/2019 4:35:56 AM

ਕਪੂਰਥਲਾ (ਮੱਲ੍ਹੀ)-ਆਗਾਮੀ ਲੋਕ ਸਭਾ ਚੋਣਾਂ ਸਬੰਧੀ ਕਾਂਗਰਸ ਕਮੇਟੀ ਆਗੂਆਂ ਦੀ ਅੱਜ ਜ਼ਿਲਾ ਪੱਧਰੀ ਵਿਚਾਰ ਵਟਾਂਦਰਾ ਮੀਟਿੰਗ ਸਥਾਨਕ ਸਨਾਤਨ ਧਰਮ ਸਭਾ ’ਚ ਹੋਈ। ਬਲਾਕ (ਸ਼ਹਿਰੀ) ਪ੍ਰਧਾਨ ਰਾਜਿੰਦਰ ਕੌਡ਼ਾ, ਬਲਾਕ (ਦਿਹਾਤੀ) ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਮਹਿਲਾ (ਸ਼ਹਿਰੀ) ਪ੍ਰਧਾਨ ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਉਕਤ ਵਿਚਾਰ-ਵਟਾਂਦਰਾ ਮੀਟਿੰਗ ਦੀ ਪ੍ਰਧਾਨਗੀ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬੀ ਬਲਬੀਰ ਰਾਣੀ ਸੋਢੀ, ਮਹਿਲਾ ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਸਰਜੀਵਨ ਲਤਾ ਫਗਵਾਡ਼ਾ ਨੇ ਕੀਤੀ, ਜਦਕਿ ਉਕਤ ਅਹਿਮ ਵਿਚਾਰ ਵਟਾਂਦਰਾ ਮੀਟਿੰਗ ’ਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਫਿਲੌਰ ਵਿਖੇ ਨਿਯੁਕਤ ਕੀਤੇ ਕੋਆਰਡੀਨੇਟਰ ਸੰਜੀਵ ਜੌਲੀ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦੀ ਹਾਜ਼ਰੀ ਦੌਰਾਨ ਸਕੱਤਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਿਆ ਤੇ ਉਕਤ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਬਲਾਕ ਪ੍ਰਧਾਨ ਸ਼ਹਿਰੀ ਕਾਂਗਰਸੀ ਕਮੇਟੀ ਰਾਜਿੰਦਰ ਕੌਡ਼ਾ, ਬਜ਼ੁਰਗ ਕਾਂਗਰਸ ਨੇਤਾ ਸੁਰਿੰਦਰਨਾਥ ਮਡ਼ੀਆ, ਅਮਰਜੀਤ ਸਿੰਘ ਸੈਦੋਵਾਲ, ਬੀਬੀ ਕਮਲਜੀਤ ਕੌਰ ਆਦਿ ਨੇ ਮੀਟਿੰਗ ਦੇ ਏਜੰਡੇ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਏ. ਆਈ. ਸੀ. ਸੀ. ਦਾ ਮੁੱਖ ਏਜੰਡਾ ਹਰ ਹਾਲ ’ਚ ਲੋਕ ਸਭਾ ਚੋਣਾਂ ਜਿੱਤ ਕੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਤੇ ਕਾਂਗਰਸ ਪਾਰਟੀ ਦੇ ਫਰੰਟ ਤੋਂ ਦੇਸ਼ ਦੀ ਜਨਤਾ ਨੂੰ ਸਾਫ ਸੁਥਰਾ ਸ਼ਾਸਨ ਦੇਣਾ ਹੈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਏ. ਆਈ. ਸੀ. ਸੀ. ਕੋਆਰਡੀਨੇਟਰ ਸੰਜੀਵ ਜੌਲੀ ਨੇ ਹਾਜ਼ਰ ਕਾਂਗਰਸੀ ਆਗੂਆਂ ਤੇ ਮੈਂਬਰਾਂ ਪਾਸੋਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਕਿਵੇਂ ਜਿੱਤੇ ਸਬੰਧੀ ਸੁਝਾਅ ਤੇ ਵਿਚਾਰ ਕਲਮਬੱਧ ਕੀਤੇ। ਮੀਟਿੰਗ ’ਚ ਸ਼ਾਮਲ ਐੱਮ. ਸੀ. ਬਲਬੀਰ ਬੀਰਾ, ਮਨੋਜ ਭਸੀਨ, ਸਤਨਾਮ ਸਿੰਘ ਵਾਲੀਆ, ਮਾ. ਵਿਨੋਦ ਸੂਦ, ਗੁਰਮੇਜ ਸਿੰਘ ਸਹੋਤਾ, ਪੰਮੀ ਸ਼ੇਰਗਡ਼੍ਹ, ਰਾਵਿੰਦਰ ਕੁਮਾਰ ਬਹਿਲ, ਅਸ਼ਵਨੀ ਰਾਜਪੂਤ, ਅਸ਼ਵਨੀ ਸ਼ਰਮਾ, ਡਾ. ਮਨਜੀਤ ਸਿੰਘ, ਰੋਸ਼ਨ ਸੱਭਰਵਾਲ, ਦੀਪਕ ਸਲਵਾਨ, ਸਰਵਨ ਸਿੰਘ ਭੱਟੀ, ਸੰਤੋਖ ਸਿੰਘ ਗਿੱਲ, ਜੋਗਿੰਦਰ ਬਿੱਲੂ, ਰਾਜਬੀਰ ਬਾਵਾ, ਕੁਲਵੰਤ ਸਿੰਘ ਸੋਹੀ, ਸੂਰਜ ਅਗਰਵਾਲ, ਤਜਿੰਦਰ ਬਾਵਾ, ਨਰੇਸ਼ ਗੁਪਤਾ ਆਦਿ ਨੂੰ ਸੰਬੋਧਨ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਬੀਬੀ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਲੋਕ ਸਭਾ ਚੋਣਾਂ ’ਚ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਵਜ਼ੀਰ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੁਆਬੇ ਤੇ ਮਾਝੇ ’ਚ ਜਿੱਤ ਦਾ ਝੰਡਾ ਲਹਿਰਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰੇਕ ਵਰਕਰ ਤੇ ਆਗੂ ਲੋਕ ਸਭਾ ਚੋਣਾਂ ਦੀਆਂ ਤਿਆਰੀਆ ’ਚ ਲੱਕ ਬੰਨ੍ਹ ਕੇ ਜੁੱਟ ਜਾਵੇ।

Related News