ਕੌਂਸਲ ਆਫ ਜੂਨੀਅਰ ਇੰਜੀਨੀਅਰ ਵੱਲੋਂ ਮੰਗਾਂ ਸਬੰਧੀ ਰੋਸ ਰੈਲੀ ਭਲਕੇ

02/12/2019 4:59:52 AM

ਕਪੂਰਥਲਾ (ਮੱਲ੍ਹੀ)-ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਸਰਕਲ ਕਪੂਰਥਲਾ ਦੇ ਪ੍ਰਧਾਨ ਇੰਜੀ. ਗੁਰਨਾਮ ਸਿੰਘ ਬਾਜਵਾ ਨੇ ਇਕ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਕੌਂਸਲ ਆਫ ਜੂਨੀਅਰ ਇੰਜੀ. ਦੀ ਸੂਬਾ ਕਮੇਟੀ ਦੇ ਸੱਦੇ ’ਤੇ 13 ਫਰਵਰੀ 2019 ਨੂੰ 12.30 ਤੋਂ 2.30 ਵਜੇ ਤਕ ਸਰਕਲ ਕਪੂਰਥਲਾ ਸਾਹਮਣੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 21 ਜਨਵਰੀ 2019 ਨੂੰ ਮੈਨੇਜਮੈਂਟ ਨਾਲ ਮੰਗਾਂ ਬਾਰੇ ਗੱਲਬਾਤ ਕੀਤੀ ਗਈ ਸੀ ਪਰ 20 ਦਿਨ ਬੀਤ ਜਾਣ ਉਪਰੰਤ ਵੀ ਮੰਗਾਂ ਬਾਰੇ ਕੋਈ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਹੋਈਆਂ ਮੀਟਿੰਗਾਂ (20 ਮਾਰਚ 2018 ਤੇ 9 ਅਕਤੂਬਰ 2018) ਦੌਰਾਨ ਦੋ ਕਮੇਟੀਆਂ ਬਣਾਈਆਂ ਗਈਆਂ ਸਨ ਪਰ ਮੈਨੇਜਮੈਂਟ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਰ ਕੇ ਜੇ. ਈਜ਼ ਤੇ ਏ. ਏ. ਈਜ਼ ਦੇ ਮਨਾਂ ’ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਸੰਦਰਭ ’ਚ ਕੌਂਸਲ ਵੱਲੋਂ ਪਾਵਰਕਾਮ ਕਾਰਪੋਰੇਸ਼ਨ ਮੈਨੇਜਮੈਂਟ ਤੇ ਪੰਜਾਬ ਸਰਕਾਰ ਨਾਲ ਆਪਣੇ ਹੱਕਾਂ ਲਈ ਆਰ-ਪਾਰ ਦੀ ਲਡ਼ਾਈ ਲਡ਼ੀ ਜਾਵੇਗੀ। ਇੰਜੀ. ਬਾਜਵਾ ਨੇ ਸਮੂਹ ਜੇ. ਈ਼ਜ਼/ਏ. ਏ. ਈਜ਼ ਨੂੰ ਸਮੇਂ ਸਿਰ ਰੋਸ ਰੈਲੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।

Related News