‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੱਢੀ ਜਾਗਰੂਕਤਾ ਰੈਲੀ
Saturday, Feb 02, 2019 - 09:33 AM (IST)

ਕਪੂਰਥਲਾ (ਮੱਲ੍ਹੀ)-ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਸੀਮਾ ਦੀ ਰਹਿਨੁਮਾਈ ਹੇਠ ਮੈਡੀਕਲ ਅਫਸਰ ਇੰਚਾਰਜ ਭਾਣੋ ਲੰਗਾ ਡਾ. ਗੁਣਤਾਸ ਦੀ ਨਿਗਰਾਨੀ ਹੇਠ ਅੱਜ ਡਾ. ਰਾਜੀਵ ਨੇ ਪੀ. ਐੱਸ. ਸੀ. ਭਾਣੋ ਲੰਗਾ ਦੇ ਸਟਾਫ ਦੀ ਹਾਜ਼ਰੀ ’ਚ ਗ੍ਰਾਮ ਪੰਚਾਇਤ ਭਾਣੋ ਲੰਗਾ ਦੇ ਸਹਿਯੋਗ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੌਰਾਨ ਡਾ. ਰਾਜੀਵ, ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ, ਏ. ਐੱਨ. ਐੱਮ. ਬਲਬੀਰ ਕੌਰ, ਜਸਬੀਰ ਕੌਰ ਤੇ ਐੱਲ. ਐੱਚ. ਵੀ. ਕੁਲਵਿੰਦਰ ਕੌਰ ਆਦਿ ਨੇ ਲੋਕਾਂ ਨੂੰ ਡੇਂਗੂ, ਸਵਾਈਨ ਫਲੂ, ਕੈਂਸਰ, ਏਡਜ਼ ਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੇ ਇਨ੍ਹਾਂ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ। ਉਕਤ ਸਿਹਤ ਅਧਿਕਾਰੀਆਂ ਨੇ ਲੋੋਕਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਇਲਾਜ ਕਰਾਉਣ ਲਈ ਪ੍ਰਾਈਵੇਟ ਹਸਪਤਾਲਾਂ ’ਚ ਲੁੱਟ ਹੋਣ ਤੋਂ ਬਚਣ ਲਈ ਸਰਕਾਰੀ ਹੈਲਥ ਅਦਾਰਿਆਂ ਤਕ ਪਹੁੰਚ ਕਰਨ ਕਿਉਂਕਿ ਸਰਕਾਰੀ ਹਸਪਤਾਲਾਂ ’ਚ ਹਰੇਕ ਬੀਮਾਰੀ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਪਿੰਡ ਭਾਣੋ ਲੰਗਾ ਦੇ ਸਰਪੰਚ ਰਸ਼ਪਾਲ ਸਿੰਘ ਚਾਹਲ, ਪਾਲ ਸਿੰਘ, ਤੇਜਬੀਰ ਸਿੰਘ, ਹਰਪਾਲ ਸਿੰਘ, ਹਰਜਿੰਦਰ ਸਿੰਘ, ਸਤਿਬੀਰ ਸਿੰਘ, ਤੇਜਬਰਿ ਸਿੰਘ, ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ, ਬਲਬੀਰ ਸਿੰਘ, ਗੁਰਤੇਜ ਸਿੰਘ, ਹਰਦੀਪ ਸਿੰਘ, ਗੁਰਮੇਲ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।