ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 5 ਦੀ ਮੌਤ, 103 ਦੀ ਰਿਪੋਰਟ ਪਾਜ਼ੇਟਿਵ

Wednesday, Sep 16, 2020 - 02:24 AM (IST)

ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 5 ਦੀ ਮੌਤ, 103 ਦੀ ਰਿਪੋਰਟ ਪਾਜ਼ੇਟਿਵ

ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਜ਼ਿਲ੍ਹੇ ’ਚ ਕੋਰੋਨਾ ਨੇ ਇਕ ਵਾਰ ਫਿਰ ਰਫਤਾਰ ਫਡ਼ਦੇ ਹੋਏ 24 ਘੰਟੇ ’ਚ ਲਗਾਤਾਰ 103 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇੰਨੀ ਵੱਧ ਗਿਣਤੀ ’ਚ ਮਰੀਜ਼ਾਂ ਦੇ ਆਉਣ ਨਾਲ ਲੋਕਾਂ ’ਚ ਡਰ ਵੱਧ ਗਿਆ ਹੈ। ਕੋਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਵੱਲੋਂ ਤੇ ਲੋਕਾਂ ਵੱਲੋਂ ਖੁਦ ਜਾਗਰੂਕ ਹੁੰਦੇ ਹੋਏ ਵੱਧ ਤੋਂ ਵੱਧ ਟੈਸਟ ਕਰਵਾਏ ਜਾ ਰਹੇ ਹਨ, ਜਿਸ ਕਾਰਣ ਸਮਾਂ ਰਹਿੰਦੇ ਹੀ ਹੁਣ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਲੱਗੀ ਹੈ। ਸਮਾਂ ਰਹਿਮਦੇ ਜੇਕਰ ਇਸ ਬੀਮਾਰੀ ਦਾ ਪਤਾ ਲੱਗ ਜਾਵੇ ਤੇ ਸਹੀ ਇਲਾਜ ਮਿਲ ਜਾਵੇ ਤਾਂ ਅਸੀ ਜਲਦ ਹੀ ਇਸ ਮਹਾਮਾਰੀ ਤੋਂ ਉਭਰ ਸਕਦੇ ਹਾਂ। ਇਸ ਤੋਂ ਇਲਾਵਾ ਜ਼ਿਲੇ ’ਚ ਮੰਗਲਵਾਰ ਨੂੰ 5 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸਦੇ ਬਾਅਦ ਮੌਤਾਂ ਦੀ ਗਿਣਤੀ 100 ਦੀ ਗਿਣਤੀ ਪਾਰ ਕਚ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 1 ਮਰੀਜ਼ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦਾ ਕਰਮਚਾਰੀ ਹੈ। ਇਸ ਤੋਂ ਇਲਾਵਾ ਕਪੂਰਥਲਾ ’ਚ ਸਥਿਤ ਰੇਲ ਟੈਕ ’ਚ ਕੰਮ ਕਰਦੇ 11 ਕਰਮਚਾਰੀ ਤੇ ਮਾਡਰਨ ਜੇਲ ’ਚ ਲਏ ਗਏ ਸੈਂਪਲਾਂ ’ਚੋਂ 3 ਕੈਦੀ/ਹਵਾਲਾਤੀ ਪਾਜ਼ੇਟਿਵ ਪਾਏ ਗਏ ਹਨ।

ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਮਰਨ ਵਾਲਿਆਂ ’ਚ 4 ਕਪੂਰਥਲਾ ਤੇ 1 ਫਗਵਾਡ਼ਾ ਨਾਲ ਸਬੰਧਤ ਹੈ। ਮਰਨ ਵਾਲਿਆਂ ’ਚ ਪਿੰਡ ਜੈਦ ਵਾਸੀ 64 ਸਾਲਾ ਪੁਰਸ਼, ਭੁਲੱਥ ਵਾਸੀ 70 ਸਾਲਾ ਪੁਰਸ਼, ਪਿੰਡ ਜਾਤੀਕੇ ਵਾਸੀ 86 ਸਾਲਾ ਪੁਰਸ਼ ਤੇ ਮੁਹੱਲਾ ਲਾਹੌਰੀ ਗੇਟ ਵਾਸੀ 66 ਸਾਲਾ ਔਰਤ, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਜਲੰਧਰ ਦੇ ਨਿੱਜੀ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਹੇ ਸਨ। ਪਰ ਹਾਲਤ ਵਿਗਡ਼ਨ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ 103 ਮਰੀਜ਼ਾਂ ’ਚੋਂ ਕਪੂਰਥਲਾ ਸਬ ਡਵੀਜ਼ਨ ਤੋਂ 37, ਫਗਵਾਡ਼ਾ ਸਬ ਡਵੀਜਨ ਤੋਂ 20, ਭੁਲੱਥ ਸਬ ਡਵੀਜ਼ਨ ਤੋਂ 11 ਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਨਾਲ ਸਬੰਧਤ 6 ਲੋਕ ਪਾਜ਼ੇਟਿਵ ਪਾਏ ਗਏ ਹਨ, ਜਦਕਿ ਹੋਰ ਮਰੀਜ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ।

602 ਲੋਕਾਂ ਦੀ ਹੋਈ ਸੈਂਪਲਿੰਗ

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ’ਚ 602 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਆਰ. ਸੀ. ਐੱਫ. ਤੋਂ 26, ਕਪੂਰਥਲਾ ਤੋਂ 197, ਕਾਲਾ ਸੰਘਿਆਂ ਤੋਂ 53, ਟਿੱਬਾ ਤੋਂ 25, ਭੁਲੱਥ ਤੋਂ 11, ਬੇਗੋਵਾਲ ਤੋਂ 56, ਢਿਲਵਾਂ ਤੋਂ 33, ਫੱਤੂਢੀਂਗਾ ਤੋਂ 52, ਸੁਲਤਾਨਪੁਰ ਲੋਧੀ ਤੋਂ 19, ਪਾਂਛਟਾ ਤੋਂ 72 ਤੇ ਫਗਵਾਡ਼ਾ ਤੋਂ 58 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 67 ਮਰੀਜ਼ਾਂ ਦੇ ਠੀਕ ਹੋਣ ਕਾਰਣ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਕੋਰੋਨਾ ਕਾਰਣ ਹੁਣ ਤੱਕ ਜ਼ਿਲੇ ’ਚ 2344 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 1555 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਉੱਥੇ ਹੀ 637 ਮਰੀਜ਼ ਐਕਟਿਵ ਚੱਲ ਰਹੇ ਹਨ ਤੇ ਹੁਣ ਤੱਕ 102 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।


author

Bharat Thapa

Content Editor

Related News