16 ਸਾਲਾ ਨਾਬਾਲਗ ਨੇ ਟੱਪੀਆਂ ਦਰਿੰਦਗੀਆਂ ਦੀ ਹੱਦਾਂ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

Saturday, Aug 22, 2020 - 09:50 AM (IST)

16 ਸਾਲਾ ਨਾਬਾਲਗ ਨੇ ਟੱਪੀਆਂ ਦਰਿੰਦਗੀਆਂ ਦੀ ਹੱਦਾਂ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਕਪੂਰਥਲਾ/ਸੁਭਾਨਪੁਰ (ਭੂਸ਼ਣ/ਸਤਨਾਮ) : ਪੰਜਾਬ 'ਚ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਕ ਹੋਰ ਮਾਮਲਾ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿਥੇ ਇਕ 16 ਸਾਲਾ ਨਾਬਾਲਗ ਨੇ ਇਕ 8 ਸਾਲ ਦੀ ਬੱਚੀ ਨੂੰ ਬਹਾਨੇ ਨਾਲ ਆਪਣੇ ਘਰ ਬੁਲਾ ਕੇ ਉਸਨੂੰ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਆ।ਥਾਣਾ ਸੁਭਾਨਪੁਰ ਦੀ ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਖਾਲਿਸਤਾਨ ਤੇ ਰਿਫਰੈਂਡਮ-2020 ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਦੀ ਵੀਡੀਓ ਵਾਇਰਲ
PunjabKesariਜਾਣਕਾਰੀ ਅਨੁਸਾਰਇਕ ਔਰਤ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸਦੀ 8 ਸਾਲ ਦੀ ਇਕ ਬੇਟੀ ਹੈ, ਜੋ ਕਿ ਚੌਥੀ ਜਮਾਤ''ਚ ਪੜ੍ਹਦੀ ਹੈ। ਬੀਤੇ ਦਿਨ ਉਸਦੀ ਬੇਟੀ ਨੇ ਉਸਨੂੰ ਦੱਸਿਆ ਕਿ ਉਹ ਘਰ ਦੇ ਬਾਹਰ ਖੇਡ ਰਹੀ ਸੀ ਤੇ ਇਸੇ ਦੌਰਾਨ ਲੱਭਾ ਪੁੱਤਰ ਹਰਬੰਸ ਸਿੰਘ ਬਹਾਨੇ ਨਾਲ ਆਪਣੇ ਘਰ ਲੈ ਗਿਆ। ਜਿਥੇ ਮੁਲਜ਼ਮ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਬਾਅਦ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਆ।

ਇਹ ਵੀ ਪੜ੍ਹੋ :  ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

PunjabKesariਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਪੀੜਤ ਲੜਕੀ ਦੇ ਬਿਆਨ ਲੈਣ ਤੋਂ ਬਾਅਦ ਪੁਲਸ ਦੀ ਮਦਦ ਨਾਲ ਉਸਦਾ ਮੈਡੀਕਲ ਕਰਵਾਇਆ। ਪੁਲਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਲੱਭਾ 16 ਸਾਲ ਦਾ ਨਾਬਾਲਿਗ ਮੁਲਜ਼ਮ ਹੈ। ਜਿਸ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ :  ਕਲਯੁੱਗੀ ਜਨਾਨੀ ਦੀ ਕਰਤੂਤ: ਨਾਬਾਲਗ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਪੁੱਤ ਹਵਾਲੇ


author

Baljeet Kaur

Content Editor

Related News