ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕਾਮੇਡੀ ਕਿੰਗ ਕਪਿਲ ਸ਼ਰਮਾ

Tuesday, Mar 07, 2023 - 04:44 PM (IST)

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕਾਮੇਡੀ ਕਿੰਗ ਕਪਿਲ ਸ਼ਰਮਾ

ਅੰਮ੍ਰਿਤਸਰ ( ਸਰਬਜੀਤ)– ਮਸ਼ਹੂਰ ਕਾਮੇਡੀਅਨ ਅੱਜ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਕਪਿਲ ਸ਼ਰਮਾ ਆਪਣੀ ਆਗਾਮੀ ਫ਼ਿਲਮ ‘ਜ਼ਵਿਗਾਟੋ’ ਲਈ ਟੀਮ ਨਾਲ ਅਰਦਾਸ ਕਰਨ ਪਹੁੰਚੇ ਸਨ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਕਿਹਾ ਕਿ ਇਸ ਫ਼ਿਲਮ ’ਚ ਲੋਕ ਉਨ੍ਹਾਂ ਨੂੰ ਬਿਲਕੁਲ ਵੱਖਰੇ ਕਿਰਦਾਰ ’ਚ ਦੇਖਣਗੇ। ਇਕ ਕਲਾਕਾਰ ਦਾ ਹਮੇਸ਼ਾ ਕੁਝ ਵੱਖਰਾ ਕਰਨ ਦਾ ਮਨ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਦੇ ਮੂੰਹ ’ਤੇ ਬੈਠ ਜਾਂਦਾ ਸੀ ਬੁਆਏਫ੍ਰੈਂਡ, ਕਰ ਦਿੱਤੀ ਅਜਿਹੀ ਹਾਲਤ, ਪਛਾਣਨਾ ਹੋਇਆ ਮੁਸ਼ਕਿਲ

‘ਜ਼ਵਿਗਾਟੋ’ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਉਨ੍ਹਾਂ ਨੂੰ ਸਿੱਖਣ ਨੂੰ ਮਿਲਿਆ ਹੈ। ਲੋਕ ਜਿੰਨਾ ਪਿਆਰ ਉਨ੍ਹਾਂ ਨੂੰ ਕਾਮੇਡੀ ’ਚ ਦਿੰਦੇ ਹਨ, ਉਨਾ ਹੀ ਉਹ ਉਮੀਦ ਕਰਦੇ ਹਨ ਕਿ ਲੋਕ ਇਸ ਫ਼ਿਲਮ ਨੂੰ ਵੀ ਪਿਆਰ ਦੇਣ।

ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ 17 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News