ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਕਪਿਲ ਸ਼ਰਮਾ ਤੇ ਗਾਇਕ ਜਸਬੀਰ ਜੱਸੀ

Monday, Jan 02, 2023 - 08:27 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਕਪਿਲ ਸ਼ਰਮਾ ਤੇ ਗਾਇਕ ਜਸਬੀਰ ਜੱਸੀ

ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇ ਸਾਲ ਦੇ ਆਗਮਨ ਨੂੰ ਲੈ ਕੇ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿਨੀ ਅਤੇ ਬੱਚੀ ਨਾਲ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਵੀ ਦਿਖਾਈ ਦਿੱਤੇ। ਕਪਿਲ ਸ਼ਰਮਾ ਤੇ ਜਸਬੀਰ ਜੱਸੀ ਨੇ ਦੱਸਿਆ ਕਿ ਨਵਾਂ ਸਾਲ 2023 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਮਾਤਮਾ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਇਸ ਮੌਕੇ ਉਹਨਾਂ ਅਰਦਾਸ ਕੀਤੀ ਕਿ ਇਹ ਨਵਾਂ ਸਾਲ ਹਰ ਇਕ ਲਈ ਖੁਸ਼ੀਆਂ ਭਰਿਆ ਹੋਵੇ।

PunjabKesari


author

Mandeep Singh

Content Editor

Related News