ਆਪ ਨੇ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ : ਕੰਵਰ ਸੰਧੂ

Thursday, Jan 31, 2019 - 12:49 PM (IST)

ਆਪ ਨੇ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ : ਕੰਵਰ ਸੰਧੂ

ਖਰੜ (ਅਮਰਦੀਪ) : ਹਲਕਾ ਖਰੜ ਦੇ ਵਿਧਾਇਕ ਕੰਵਰ ਸਿੰਘ ਸੰਧੂ ਨੇ ਅੱਜ ਇੱਥੇ ਕਿਹਾ  ਕਿ ਭਗਵੰਤ ਮਾਨ ਦੀ ਫਿਰ ਤੋਂ 'ਆਪ' ਪੰਜਾਬ ਦੇ ਪ੍ਰਧਾਨ ਦੀ ਨਿਯੁਕਤੀ ਇਹ ਦਰਸਾਉਂਦੀ ਹੈ ਕਿ ਪਾਰਟੀ ਨੇ ਪਿਛਲੀਆਂ ਗ਼ਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਮਾਨ ਨੇ ਉਸ ਸਮੇਂ ਅਸਤੀਫ਼ਾ ਦਿੱਤਾ ਸੀ, ਜਦੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਿਛਲੀ ਮਾਰਚ 2018 ਵਿਚ ਅਕਾਲੀ-ਭਾਜਪਾ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ। ਹੁਣ ਕਿਉਂਕਿ ਮਾਨ ਨੇ ਆਪਣੀ ਦੁਬਾਰਾ ਤੋਂ ਨਿਯੁਕਤੀ ਸਵੀਕਾਰ ਕਰ ਲਈ ਹੈ, ਉਸ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ, ਕੀ ਮੁਆਫ਼ੀ ਗ਼ਲਤ ਸੀ ਜਾਂ ਫਿਰ ਉਸ ਦਾ ਅਸਤੀਫ਼ਾ? ਆਪਣੇ ਚੰਗੇ ਕਿਰਦਾਰ ਅਤੇ ਕੰਮਕਾਜ ਨਾਲ ਆਪਣੀ ਟੀਮ ਨੂੰ ਉਤਸ਼ਾਹ ਦੇਣ ਦੀ ਬਜਾਏ ਮਾਨ ਨੇ ਆਪਣੇ ਹੀ ਉੱਪਰ ਅਤੇ ਆਪਣੀ ਟੀਮ ਉੱਪਰ ਗੋਲ ਕਰ ਲਿਆ ਹੈ ਅਤੇ ਉਹ ਵੀ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ।


author

Babita

Content Editor

Related News