ਪੰਜਾਬ ਪੁਲਸ ''ਤੇ ਇੰਨਾ ਪੈਸਾ ਖਰਚਣ ਦੀ ਕੋਈ ਲੋੜ ਨਹੀਂ : ਕੰਵਰ ਸੰਧੂ

Friday, Feb 22, 2019 - 12:18 PM (IST)

ਪੰਜਾਬ ਪੁਲਸ ''ਤੇ ਇੰਨਾ ਪੈਸਾ ਖਰਚਣ ਦੀ ਕੋਈ ਲੋੜ ਨਹੀਂ : ਕੰਵਰ ਸੰਧੂ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ 'ਤੇ ਜਿੰਨਾ ਪੈਸਾ ਖਰਚ ਕੀਤਾ ਜਾ ਰਿਹਾ ਹੈ, ਉਸ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਂਝ ਵੀ ਕੋਈ ਮੁਸੀਬਤ ਪਵੇ ਤਾਂ ਕੇਂਦਰ ਸਰਕਾਰ ਆਪਣੀਆ ਫੋਰਸਾਂ ਭੇਜ ਹੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਪੈਸਾ ਸੂਬੇ ਦੀ ਪੁਲਸ 'ਤੇ ਲਾਇਆ ਜਾ ਰਿਹਾ ਹੈ, ਉਂਨਾ ਸਿਹਤ ਸੇਵਾਵਾਂ, ਸਿੱਖਿਆ, ਲਿੰਕ ਰੋਡਾਂ ਅਤੇ ਹੋਰ ਸਮੱਸਿਆਵਾਂ 'ਤੇ ਕਿਤੇ ਨਹੀਂ ਖਰਚਿਆ ਜਾ ਰਿਹਾ।

ਕੰਵਰ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਪੁਲਸ 'ਤੇ ਵੀ ਪੈਸਾ ਖਰਚਣਾ ਚਾਹੀਦਾ ਹੈ ਪਰ ਇੰਨਾ ਜ਼ਿਆਦਾ ਨਹੀਂ ਕਿ ਜਿਸ ਦੀ ਲੋੜ ਹੀ ਨਾ ਹੋਵੇ। ਕੰਵਰ ਸੰਧੂ ਨੇ ਕਿਹਾ ਕਿ ਬਾਕੀ ਸੂਬਿਆਂ ਦੀ ਤਰ੍ਹਾਂ ਸ਼ਰਾਬ ਦੀ ਵਿਕਰੀ ਅਤੇ ਰੇਤਾ-ਬੱਜਰੀ ਦਾ ਕਾਰੋਬਾਰ ਵੀ ਸੂਬਾ ਸਰਕਾਰ ਦੇ ਹੱਥ 'ਚ ਹੋਣਾ ਚਾਹੀਦਾ ਹੈ। 


author

Babita

Content Editor

Related News