ਅੰਮ੍ਰਿਤਪਾਲ ਸਿੰਘ ਨੂੰ ਕੰਗਨਾ ਰਣੌਤ ਦੀ ਖੁੱਲ੍ਹੀ ਚੁਣੌਤੀ, ਕਿਹਾ- ‘ਜੇ ਮੈਨੂੰ ਗੋਲੀ ਨਾ ਮਾਰੀ ਗਈ ਤਾਂ...’

Saturday, Feb 25, 2023 - 05:00 PM (IST)

ਅੰਮ੍ਰਿਤਪਾਲ ਸਿੰਘ ਨੂੰ ਕੰਗਨਾ ਰਣੌਤ ਦੀ ਖੁੱਲ੍ਹੀ ਚੁਣੌਤੀ, ਕਿਹਾ- ‘ਜੇ ਮੈਨੂੰ ਗੋਲੀ ਨਾ ਮਾਰੀ ਗਈ ਤਾਂ...’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਟਵਿਟਰ ’ਤੇ ਆਉਂਦਿਆਂ ਹੀ ਬੇਹੱਦ ਸਰਗਰਮ ਹੋ ਗਈ ਹੈ। ਹਾਲ ਹੀ ’ਚ ਉਸ ਨੇ ਅੰਮ੍ਰਿਤਪਾਲ ਸਿੰਘ ਦੀ ਖੁੱਲ੍ਹੀ ਚੁਣੌਤੀ ਨੂੰ ਕਬੂਲ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ ਖ਼ਾਲਿਸਤਾਨ ਦੀ ਮੰਗ ’ਤੇ ਬੌਧਿਕ ਚਰਚਾ ਕਰਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਨਵਾਜ਼ੂਦੀਨ ਸਿੱਦੀਕੀ ’ਤੇ ਸਾਬਕਾ ਪਤਨੀ ਆਲੀਆ ਨੇ ਲਗਾਇਆ ਜਬਰ-ਜ਼ਿਨਾਹ ਦਾ ਦੋਸ਼, ਕੇਸ ਦਰਜ

ਇਸ ’ਤੇ ਹੁਣ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਨੇ ਚੈਲੰਜ ਨੂੰ ਕਬੂਲ ਕਰਦੀ ਹੈ ਤੇ ਉਹ ਬੌਧਿਕ ਚਰਚਾ ਲਈ ਵੀ ਤਿਆਰ ਹੈ। ਹਾਲਾਂਕਿ ਕੰਗਨਾ ਦੀ ਸ਼ਰਤ ’ਤੇ ਕਿ ਉਸ ਨੂੰ ਕੁੱਟਿਆ ਨਾ ਜਾਵੇ, ਉਸ ’ਤੇ ਹਮਲਾ ਨਾ ਕੀਤਾ ਜਾਵੇ ਤੇ ਉਸ ਨੂੰ ਗੋਲੀ ਵੀ ਨਾ ਮਾਰੀ ਜਾਵੇ।

PunjabKesari

ਇਹ ਗੱਲ ਕੰਗਨਾ ਰਣੌਤ ਨੇ ਆਪਣੇ ਟਵੀਟ ’ਚ ਆਖੀ ਹੈ। ਕੰਗਨਾ ਨੇ ਇਹ ਵੀ ਲਿਖਿਆ ਕਿ ਪੰਜਾਬ ’ਚ ਜੋ ਕੁਝ ਹੋ ਰਿਹਾ ਹੈ, ਇਸ ਦੀ ਦੋ ਸਾਲ ਪਹਿਲਾਂ ਉਸ ਨੇ ਭਵਿੱਖਵਾਣੀ ਕੀਤੀ ਸੀ। ਉਸ ’ਤੇ ਕਈ ਮਾਮਲੇ ਦਰਜ ਕੀਤੇ ਗਏ ਸਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਉਸ ਦੀ ਕਾਰ ’ਤੇ ਪੰਜਾਬ ’ਚ ਹਮਲਾ ਕੀਤਾ ਗਿਆ ਸੀ ਪਰ ਉਹੀ ਹੋਇਆ ਜੋ ਉਸ ਨੇ ਕਿਹਾ ਸੀ।

PunjabKesari

ਕੰਗਨਾ ਨੇ ਅੱਗੇ ਕਿਹਾ ਕਿ ਉਸ ’ਤੇ 6 ਸੰਮਨ, ਇਕ ਗ੍ਰਿਫ਼ਤਾਰੀ ਵਾਰੰਟ, ਪੰਜਾਬ ’ਚ ਉਸ ਦੀਆਂ ਫ਼ਿਲਮਾਂ ’ਤੇ ਬੈਨ, ਉਸ ਦੀ ਕਾਰ ’ਤੇ ਹਮਲਾ ਤੇ ਇਕ ਰਾਸ਼ਟਰਵਾਦੀ ਦੇਸ਼ ਨੂੰ ਇਕੱਠਿਆਂ ਰੱਖਣ ਦੀ ਕੀਮਤ ਉਸ ਨੂੰ ਚੁਕਾਉਣੀ ਪਈ ਹੈ। ਕੰਗਨਾ ਨੇ ਕਿਹਾ ਕਿ ਜੇਕਰ ਤੁਸੀਂ ਸੰਵਿਧਾਨ ’ਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਇਸ ’ਤੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਹੁਣ ਦੇਖਣਾ ਇਹ ਹੋਵੇਗਾ ਕਿ ਕੰਗਨਾ ਦੀ ਇਸ ਚੁਣੌਤੀ ’ਤੇ ਅੰਮ੍ਰਿਤਪਾਲ ਸਿੰਘ ਵਲੋਂ ਕੀ ਬਿਆਨ ਸਾਹਮਣੇ ਆਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News