ਨਹੀਂ ਸੁਧਰ ਰਹੀ ਕੰਗਨਾ ਰਣੌਤ , ਹੁਣ ਭਾਰਤ ਬੰਦ ਨੂੰ ਲੈ ਕੇ ਕੀਤਾ ਇਕ ਹੋਰ ਤਿੱਖਾ ਟਵੀਟ

Tuesday, Dec 08, 2020 - 11:27 AM (IST)

ਮੁੰਬਈ — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਲੱਗ ਪਈ ਹੈ, ਉਸ ਦੇ ਟਵੀਟ ਅਕਸਰ ਹੀ ਸੋਸ਼ਲ ਮੀਡੀਆ 'ਤੇ ਹੰਗਾਮਾ ਕਰਦੇ ਰਹਿੰਦੇ ਹਨ। ਉਹ ਕਿਸਾਨਾਂ ਦੇ ਅੰਦੋਲਨ ਦੇ ਵਿਰੋਧ 'ਚ ਲਗਾਤਾਰ ਟਵੀਟ ਕਰ ਰਹੀ ਹੈ। ਹੁਣ ਜਦੋਂ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਤਾਂ ਕੰਗਨਾ ਨੇ ਫਿਰ ਭਾਰਤ ਬੰਦ ਦੇ ਖਿਲਾਫ ਟਵੀਟ ਕੀਤਾ ਹੈ। ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ। ਕੰਗਨਾ ਰਨੌਤ ਨੇ ਆਪਣੇ ਟਵੀਟ ਵਿਚ ਸਦਗੁਰੂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿਚ ਉਹ ਪ੍ਰੋਟੈਸਟ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ।

ਕੰਗਨਾ ਰਨੌਤ ਨੇ ਇਕ ਵੀਡੀਓ ਨੂੰ ਟਵੀਟ ਕਰਕੇ ਲਿਖਿਆ- 'ਆਓ ਭਾਰਤ ਨੂੰ ਬੰਦ ਕਰ ਦਿੰਦੇ ਹਾਂ ਵੈਸੇ ਤਾਂ ਤੂਫਾਨਾਂ ਦੀ ਘਾਟ ਨਹੀਂ ਇਸ ਕਿਸ਼ਤੀ ਨੂੰ, ਪਰ ਲਿਆਓ ਕੁਹਾੜੀ ਨਾਲ ਕੁਝ ਛੇਕ ਵੀ ਕਰ ਦਿੰਦੇ ਹਾਂ, ਰਹਿ-ਰਹਿ ਕੇ ਮਰਦੀ ਹੈ ਹਰ ਉਮੀਦ ਇਥੇ, ਦੇਸ਼ ਭਗਤਾਂ ਨੂੰ ਕਹੋ ਆਪਣੇ ਲਈ ਦੇਸ਼ ਦਾ ਟੁਕੜਾ ਤੁਸੀਂ ਵੀ ਮੰਗ ਲਓ, ਆ ਜਾਓ ਸੜਕ 'ਤੇ ਅਤੇ ਤੁਸੀਂ ਵੀ ਧਰਨਾ ਦਿਓ, ਚਲੋ ਅੱਜ ਇਸ ਕਿੱਸਾ ਹੀ ਖਤਮ ਕਰਦੇ ਹਾਂ।'

 

ਕੰਗਨਾ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ। ਜਿਥੇ ਕੰਗਨਾ ਦੇ ਸਮਰਥਕ ਉਸ ਦੇ ਸਮਰਥਨ ਵਿਚ ਹਨ, ਉਥੇ ਕੁਝ ਲੋਕ ਉਸ ਦੇ ਟਵੀਟ ਦੀ ਅਲੋਚਨਾ ਕਰ ਰਹੇ ਹਨ।

ਇਹ ਵੀ ਵੇਖੋ : ਭਾਰਤ ਬੰਦ: ਜਾਣੋ ਅੱਜ 8 ਦਸੰਬਰ ਨੂੰ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅੰਦੋਲਨ 'ਤੇ ਆਪਣੇ ਲਗਾਤਾਰ ਆਪਣੇ ਟਵੀਟ ਨੂੰ ਲੈ ਕੇ ਕੰਗਨਾ ਕਾਫੀ ਵਿਵਾਦਾਂ 'ਚ ਘਿਰ ਗਈ ਸੀ। ਇਕ ਟਵੀਟ ਵਿਚ ਤਾਂ ਕੰਗਨਾ ਨੇ ਇੱਕ ਬਜ਼ੁਰਗ ਜਨਾਨੀ ਦਾ ਜ਼ਿਕਰ ਵੀ ਕੀਤਾ ਸੀ ਜੋ ਰੋਸ ਵਜੋਂ 100 ਰੁਪਏ ਦਿਹਾੜੀ ਲਈ ਪ੍ਰੋਟੈਸਟ 'ਤੇ ਆਈ ਸੀ। ਕੰਗਨਾ ਨੇ ਕਿਹਾ ਕਿ ਜਿਸ ਦਿਨ ਸ਼ਾਹੀਨ ਬਾਗ ਦੀ ਤਰ੍ਹਾਂ ਇਨ੍ਹਾਂ ਧਰਨਿਆਂ ਦਾ ਰਾਜ਼ ਖੁੱਲ੍ਹ ਜਾਵੇਗਾ, ਤਦ ਮੈਂ ਇਕ ਸ਼ਾਨਦਾਰ ਭਾਸ਼ਣ ਲਿਖਾਂਗੀ ਅਤੇ ਤੁਹਾਡਾ ਮੂੰਹ ਕਾਲਾ ਹੋ ਜਾਵੇਗਾ। ਇਸ ਟਵੀਟ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਉਸਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।

ਇਸ ਟਵੀਟ ਲਈ ਕੰਗਨਾ ਨੂੰ ਪੰਜਾਬੀ ਕਲਾਕਾਰਾਂ ਨੇ ਜ਼ਬਰਦਸਤ ਨਿਸ਼ਾਨਾ ਬਣਾਇਆ। ਦਿਲਜੀਤ ਦੁਸਾਂਝ ਅਤੇ ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਦੀ ਸਖ਼ਤ ਅਲੋਚਨਾ ਕੀਤੀ।

ਇਹ ਵੀ ਵੇਖੋ : ਅੰਦੋਲਨ 'ਚ ਦਿੱਲੀ ਪਹੁੰਚੇ ਤਾਮਿਲਨਾਡੂ ਦੇ ਕਿਸਾਨ, ਕਿਹਾ '300 ਕਿਸਾਨਾਂ ਦੀਆਂ ਰੇਲ ਟਿਕਟਾਂ ਕੀਤੀਆਂ ਰੱਦ'

ਨੋਟ - ਕਿਸਾਨ ਏਕਤਾ ਮਜ਼ਦੂਰ ਯੂਨੀਅਨ ਵਲੋਂ ਕੀਤੇ ਭਾਰਤ ਬੰਦ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News