ਕਲਯੁੱਗੀ ਮਾਂ ਨੇ ਗਲਾ ਘੁੱਟ ਮਾਰ ਮੁਕਾਇਆ 6 ਮਹੀਨੇ ਦਾ ਬੱਚਾ

Thursday, Mar 18, 2021 - 08:33 PM (IST)

ਕਲਯੁੱਗੀ ਮਾਂ ਨੇ ਗਲਾ ਘੁੱਟ ਮਾਰ ਮੁਕਾਇਆ 6 ਮਹੀਨੇ ਦਾ ਬੱਚਾ

ਸ਼ਾਹਕੋਟ, (ਤ੍ਰੇਹਨ)- ਨੇੜਲੇ ਪਿੰਡ ਮੀਏਂਵਾਲ ਅਰਾਈਆਂ ਵਿਖੇ ਇਕ ਕਲਯੁਗੀ ਮਾਂ ਵੱਲੋਂ ਆਪਣੇ 6 ਮਹੀਨੇ ਦੇ ਮਾਸੂਮ ਪੁੱਤ ਦਾ ਗਲਾ ਘੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

PunjabKesari

ਪੜ੍ਹੋ ਇਹ ਵੀ ਖ਼ਬਰ - EVM ਨਹੀਂ, ਬੈਲੇਟ ਪੇਪਰ ਨਾਲ ਹੋਵੇ ਚੋਣ : ਕੈਪਟਨ

ਥਾਣਾ ਸ਼ਾਹਕੋਟ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਮਰਪ੍ਰੀਤ ਦੇ ਪਿਤਾ ਹਰਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮੀਏਂਵਾਲ ਅਰਾਈਆਂ ਨੇ ਬਿਆਨ ਦਿੱਤੇ ਕਿ ਉਹ ਅੱਜ ਸਵੇਰੇ ਕਿਸੇ ਕੰਮ ਗਿਆ ਹੋਇਆ ਸੀ। ਉਸ ਦੀ ਮਾਤਾ ਦਲਵੀਰ ਕੌਰ (ਸਮਰਪ੍ਰੀਤ ਦੀ ਦਾਦੀ) ਵੀ ਹਵੇਲੀ ਗਈ ਹੋਈ ਸੀ। ਇਸ ਦੌਰਾਨ ਉਸ ਦੀ ਪਤਨੀ ਨਵਨੀਤ ਕੌਰ ਨੇ ਸਮਰਪ੍ਰੀਤ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਦਲਬੀਰ ਕੌਰ ਨੇ ਘਰ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਤੁਰੰਤ ਪੁਲਸ ਅਤੇ ਹਰਜਿੰਦਰ ਸਿੰਘ ਨੂੰ ਸੂਚਿਤ ਕਰ ਦਿੱਤਾ।

PunjabKesari

ਪੜ੍ਹੋ ਇਹ ਵੀ ਖ਼ਬਰ - ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 2387 ਨਵੇਂ ਮਾਮਲੇ ਆਏ ਸਾਹਮਣੇ, 32 ਦੀ ਮੌਤ

ਸੁਰਿੰਦਰ ਕੁਮਾਰ ਨੇ ਦੱਸਿਆ ਕਿ ਨਵਨੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾ ਦੱਸਿਆ ਕਿ ਨਵਨੀਤ ਕੌਰ ਨੇ ਡਿਪਰੈਸ਼ਨ ’ਚ ਹੀ ਆਪਣੇ ਪੁੱਤਰ ਦੀ ਹੱਤਿਆ ਕਰ ਦਿੱਤੀ ਹੈ। ਸਮਰਪ੍ਰੀਤ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਨਵਨੀਤ ਕੌਰ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ।


author

Bharat Thapa

Content Editor

Related News