ਅਹਿਮ ਖ਼ਬਰ : 15 ਅਕਤੂਬਰ ਤੋਂ ''ਕਾਲਕਾ-ਦਿੱਲੀ'' ਟਰੈਕ ''ਤੇ ਦੌੜੇਗੀ ਟਰੇਨ, ਬੁਕਿੰਗ ਸ਼ੁਰੂ

Sunday, Oct 11, 2020 - 10:57 AM (IST)

ਅਹਿਮ ਖ਼ਬਰ : 15 ਅਕਤੂਬਰ ਤੋਂ ''ਕਾਲਕਾ-ਦਿੱਲੀ'' ਟਰੈਕ ''ਤੇ ਦੌੜੇਗੀ ਟਰੇਨ, ਬੁਕਿੰਗ ਸ਼ੁਰੂ

ਚੰਡੀਗੜ੍ਹ (ਲਲਨ) : ਕੋਵਿਡ-19 ਦੌਰਾਨ ਪੂਰੇ ਭਾਰਤ 'ਚ ਤਾਲਾਬੰਦੀ ਕਾਰਨ ਟਰੇਨਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਅਨਲਾਕ ਪ੍ਰੀਕਿਰਿਆ ਤਹਿਤ ਰੇਲਵੇ ਵੱਲੋਂ ਟਰੇਨਾਂ ਦਾ ਸੰਚਾਲਨ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਝਾੜੀਆਂ 'ਚ 11 ਸਾਲਾਂ ਦੀ ਧੀ ਬੇਹੋਸ਼ ਪਈ ਦੇਖ ਕੰਬਿਆ ਮਾਂ ਦਾ ਕਾਲਜਾ, ਸੱਚਾਈ ਜਾਣ ਉੱਡ ਗਏ ਹੋਸ਼

ਇਸ ਕੜੀ ਤਹਿਤ ਕਾਲਕਾ ਤੋਂ ਵਾਇਆ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਜਾਣ ਵਾਲੀ ਗੱਡੀ ਗਿਣਤੀ 12011/12 ਸ਼ਤਾਬਦੀ ਸੁਪਰਫਾਸਟ ਨੂੰ 15 ਅਕਤੂਬਰ ਤੋਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਸ਼ਤਾਬਦੀ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ ਦਾ ਹੈਰਾਨੀਜਨਕ ਪਹਿਲੂ, ਕੁੜੀ ਨੇ ਵਿਧਵਾ ਮਾਂ ਨਾਲ ਜੋ ਕੀਤਾ, ਸੁਣ ਨਹੀਂ ਕਰ ਸਕੋਗੇ ਯਕੀਨ

ਇਹ ਟਰੇਨ ਪੂਰੇ ਹਫ਼ਤੇ ਚੱਲੇਗੀ। ਇਸ 'ਚ ਐਕਸਕਿਊਟਿਵ ਏ. ਸੀ. ਚੇਅਰ ਕਾਰ ਅਤੇ ਏ. ਸੀ. ਚੇਅਰ ਕਾਰ ਦੇ ਕੋਚ ਲਗਾਏ ਜਾ ਰਹੇ ਹਨ। ਇਹ ਦਿੱਲੀ ਤੋਂ ਸਵੇਰੇ 7.40 ਵਜੇ ਚੱਲੇਗੀ ਅਤੇ ਚੰਡੀਗੜ੍ਹ 11.05 ਵਜੇ ਪਹੁੰਚੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਮੰਤਰੀ 'ਬਲਬੀਰ ਸਿੱਧੂ' ਹਸਪਤਾਲ ਦਾਖ਼ਲ, 'ਕੋਰੋਨਾ' ਰਿਪੋਰਟ ਆਈ ਸੀ ਪਾਜ਼ੇਟਿਵ

ਕਾਲਕਾ 11.45 ਵਜੇ ਪਹੁੰਚ ਜਾਵੇਗੀ। ਕਾਲਕਾ ਤੋਂ ਇਹ ਟਰੇਨ ਸ਼ਾਮ 5.45 ਵਜੇ ਚੱਲੇਗੀ ਅਤੇ ਸ਼ਾਮ 6.15 ਵਜੇ ਚੰਡੀਗੜ੍ਹ ਪੁੱਜੇਗੀ, ਜਦੋਂ ਕਿ ਰਾਤ ਦੇ 9.55 ਵਜੇ ਦਿੱਲੀ ਪੁੱਜੇਗੀ। 

 


author

Babita

Content Editor

Related News