ਰੋਟਾਵੇਟਰ ਨਾਲ ਕੱਟਣ ਕਾਰਨ ਬੱਚੇ ਦੀ ਮੌਤ

Monday, Nov 18, 2019 - 01:17 PM (IST)

ਰੋਟਾਵੇਟਰ ਨਾਲ ਕੱਟਣ ਕਾਰਨ ਬੱਚੇ ਦੀ ਮੌਤ

ਕਾਹਨੂੰਵਾਨ (ਸੁਨੀਲ) : ਪਿੰਡ ਹਵੇਲੀ ਹਾਰਨੀ 'ਚ ਇਕ ਮੁੰਡੇ ਦੀ ਚੱਲਦੇ ਟਰੈਕਟਰ ਦੇ ਰੋਟਾਵੇਟਰ 'ਚ ਆਉਣ ਨਾਲ ਕੱਟ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਸੁਰਿੰਦਰ ਸਿੰਘ ਪਿੰਡ ਨੇੜਲੇ ਖੇਤ 'ਚ ਆਪਣੇ ਟਰੈਕਟਰ ਨਾਲ ਵਹਾਈ ਕਰ ਰਿਹਾ ਸੀ। ਇਸ ਮੌਕੇ ਉਸ ਦਾ ਪੁੱਤਰ ਸਰਬਜੀਤ ਸਿੰਘ (12) ਟਰੈਕਟਰ ਦੇ ਮੱਡਗਾਰਡ 'ਤੇ ਬੈਠਾ ਸੀ। ਰੋਟਾਵੇਟਰ ਨਾਲ ਖੇਤੀ ਦੀ ਜੁਤਾਈ ਕਰਦੇ ਸਮੇਂ ਉਸ ਦੇ ਪੁੱਤਰ ਨੂੰ ਅਚਾਨਕ ਨੀਂਦ ਆ ਗਈ ਅਤੇ ਉਹ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸ ਨੇ ਇਕ ਦਮ ਆਪਣਾ ਟਰੈਕਟਰ ਖੜ੍ਹਾ ਕਰ ਲਿਆ। ਪਰ ਉਦੋਂ ਤੱਕ ਉਸ ਦਾ ਪੁੱਤਰ ਤੇਜ਼ ਰਫਤਾਰ ਰੋਟਾਵੇਟਰ ਦੇ ਬਲੇਡਾਂ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਕਈ ਥਾਵਾਂ ਤੋਂ ਕੱਟਿਆ ਵੱਢਿਆ ਗਿਆ। ਇਸ ਸਬੰਧੀ ਥਾਣਾ ਕਾਹਨੂੰਵਾਨ 'ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।


author

Baljeet Kaur

Content Editor

Related News