ਜਗਬਾਣੀ ਕਹਾਣੀਨਾਮਾ 6 : ‘ਕੀ ਮੈਂ ਇਹੋ ਜਿਹੀ ਕੁੜੀ ਹਾਂ’
Sunday, Apr 26, 2020 - 12:20 PM (IST)
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
ਕੁਲਵਿੰਦਰ ਅੱਜ ਬਹੁਤ ਹੀ ਰੀਝਾਂ ਨਾਲ ਤਿਆਰ ਹੋ ਰਹੀ ਸੀ, ਤਿਆਰ ਹੁੰਦੀ ਵੀ ਕਿਉਂ ਨਾ, ਚਿਰਾਂ ਪਿੱਛੋਂ ਅੱਜ ਉਹ ਮਲਕੀਤ ਉਰਫ਼ ਮੀਤ ਨੂੰ, ਜੋ ਮਿਲਣ ਜਾ ਰਹੀ ਸੀ। ਉਸ ਦੇ ਖਿਆਲਾਂ ਨੂੰ ਜਿਵੇਂ ਅੱਜ ਆਸਮਾਨ ਜੋ ਮਿਲ ਗਿਆ ਹੋਵੇ, ਪੈਰ ਜਿਵੇਂ ਧਰਤੀ ’ਤੇ ਹੁੰਦੇ ਹੋਏ ਵੀ, ਧਰਤੀ ਤੋਂ ਉੱਪਰ ਸੀ। ਕੁਲਵਿੰਦਰ ਦੀ ਮਾਂ ਨੇ ਵੀ ਉਸ ਨੂੰ ਵੇਖਦਿਆਂ ਕਿਹਾ, ਧੀਏ ਕੀ ਗੱਲ ਏ? ਅੱਜ ਹੋਰ ਦਿਨ ਨਾਲੋਂ ਕਾਫ਼ੀ ਵਖ਼ਤ ਲਗਾ ਰਹੀ ਏ, ਤਿਆਰ ਹੋਣ ਨੂੰ, ਕਿਸੇ ਸਹੇਲੀ ਦੇ ਵਿਆਹ ਜਾਣਾ, ਜਾਂ ਕਿਤੇ ਹੋਰ? ਮਾਂ ਨੇ ਜਿਵੇਂ ਕੁਲਵਿੰਦਰ ਦੀ ਕੋਈ ਚੋਰੀ ਫੜ ਲਈ ਹੋਵੇ, ਕੁਲਵਿੰਦਰ ਥੋੜ੍ਹਾ ਘਬਰਾਹਟ ਵਿਚ ਬੋਲਦਿਆਂ ਆਖਣ ਲੱਗੀ।
ਬੇਬੇ ਤੂੰ ਵੀ ਨਾ, ਕਿਹੋ ਜਿਹੀਆਂ ਗੱਲਾਂ ਕਰਦੀ ਪਈਏ, ਕਿਤੇ ਹੋਰ ...? ਦਾ ਤੁਹਾਡਾ ਕੀ ਮਤਲਬ..? ਕੀ ਮੈਂ ਇਹੋ ਜਿਹੀ ਕੁੜੀ ਹਾਂ?...ਕੁਲਵਿੰਦਰ ਦੀ ਮਾਂ ਨੇ ਕਿਹਾ ,ਧੀਏ ਕਿਸੇ ਵੀ ਮਾਂ ਦੀ ਧੀ ਇਹੋ ਜਿਹੀ ਨਾ ਹੋਵੇ, ਜਿੱਥੇ ਮਾਪਿਆਂ ਦਾ ਸਿਰ ਹਮੇਸ਼ਾਂ ਲਈ ਝੁੱਕ ਜਾਵੇ, ਧੀਏ ਮੇਰੇ ਉੱਝ ਹੀ ਮੂੰਹੋ ਨਿਕਲ ਗਿਆ, ਕੀ ਕਿਤੇ ਹੋਰ..? ਕੁਲਵਿੰਦਰ ਕਹਿੰਦੀ ਚੰਗਾ ਮਾਂ ਮੈਂ ਚੱਲਦੀ ਹਾਂ ਕਾਲਜ਼ ਨੂੰ ਲੇਟ ਨਾ ਹੋ ਜਾਵਾ, ਨਾਲੇ ਬੇਬੇ ਆਪਣੇ ਦਿਮਾਗ਼ ਨੂੰ ਵਾਹਲਾ ਨਾ, ਭਜਾਏ ਕਰ, ਹੁਣ ਸਮਾਂ ਬਦਲ ਗਿਆ ਹੈ। ਐਨੀ ਵੀ ਟੋਕਾ ਟਾਕੀ ਨਹੀਂ ਕਰੀਦੀ। ਕੁਲਵਿੰਦਰ ਕਹਿੰਦੀ ਹੋਈ ਘਰੋਂ ਚਲੀ ਗਈ ਪਰ ਮਾਂ ਦਾ ਦਿਲ ਪਤਾ ਨਹੀਂ ਕਿਉਂ ਤੇਜ਼ੀ ਨਾਲ ਧੜਕ ਰਿਹਾ ਸੀ, ਕਿਉਂ ਆਪਣੀ ਜਾਂਦੀ ਧੀ ਨੂੰ ਰੋਕਣਾ ਚਾਉਂਦੀ ਸੀ ਅਤੇ ਰੋਕ ਨਾ ਸਕੀ।
ਪੜ੍ਹੋ ਇਹ ਵੀ ਖਬਰ - ਜਗਬਾਣੀ ਕਹਾਣੀਨਾਮਾ 5 : ਐ ਮੇਰੇ ਲੋਕੋ ਮੈਂ ਮਕਾਨ ਨਹੀਂ ਬਣਨਾ !
ਪੜ੍ਹੋ ਇਹ ਵੀ ਖਬਰ - ਕਹਾਣੀਨਾਮਾ 4 : ਕਬਰ 'ਚ ਦਫ਼ਨ ਹਜ਼ਾਰ ਵਰ੍ਹੇ
ਕੁਲਵਿੰਦਰ ਪਿੰਡੋਂ ਬੱਸ ਲੈਂਦਿਆਂ ਹੀ ਮਲਕੀਤ ਨੂੰ ਫ਼ੋਨ ਕਰ ਦਿੱਤਾ ਕੀ ਮੈਂ ਪਿੰਡੋਂ ਬੱਸ ਬੈਠ ਗਈ ਹਾਂ, ਤੂੰ ਦੱਸ ਹੁਣ ਕਿੱਥੇ ਮਿਲੇਗਾ, ਮਲਕੀਤ ਨੇ ਕੁਲਵਿੰਦਰ ਨੂੰ ਸ਼ਹਿਰ ਤੋਂ ਪਹਿਲਾਂ ਹੀ ਉਤਰਨ ਲਈ ਕਿਹਾ ਅਤੇ ਉਹ ਉੱਤਰ ਵੀ ਗਈ। ਅੱਗੋਂ ਮਲਕੀਤ ਆਪਣੀ ਗੱਡੀ ਵਿਚ ਬਿਠਾ ਕੇ ਉਸ ਨੂੰ ਪਹਿਲਾਂ ਇਕ ਰੈਸਟੋਰੈਂਟ ਲੈ ਗਿਆ, ਜਿੱਥੇ ਉਨ੍ਹਾਂ ਚਾਹ ਕੌਫ਼ੀ ਪੀਣ ਤੋਂ ਬਾਅਦ ਸਿਨੇਮੇ ਚੱਲੇ ਗਏ। ਸਿਨੇਮੇ ਉਨ੍ਹਾਂ ਨੇ ਫ਼ਿਲਮ ਵੀ ਵੇਖੀਂ, ਕਾਲਜ਼ ਖ਼ਤਮ ਹੁੰਦਿਆਂ ਤੱਕ ਮਲਕੀਤ ਨੇ ਉਸ ਨੂੰ ਬੱਸ ਅੱਡੇ ਉਸਦੇ ਪਿੰਡ ਵਾਲੀ ਬੱਸ ਦੇ ਟਾਈਮ ਤੱਕ ਬਿਠਾ ਦਿੱਤਾ। ਉਸ ਦੀ ਸੀਟ ਪਿੱਛੇ ਬੈਠੇ ਦੋ ਬਜ਼ੁਰਗ ਗੱਲਾਂ ਕਰ ਰਹੇ ਸੀ, ਕੀ ਭਜਨ ਸਿੰਘਾ ਹੁਣ ਤਾਂ ਕਲਯੁੱਗ ਆ ਗਿਆ ਬਾਈ, ਗਾਮਾ ਬੋਲਿਆ ਕਿਵੇਂ ਭਜਨ ਸਿਆਂ, ਬਾਈ ਸਾਡੇ ਪਿੰਡ ਦੀ ਇਕ ਕੁੜੀ ਪਿੰਡੋਂ ਪੂਰੀ ਸ਼ਰੀਫ ਅਤੇ ਸ਼ਹਿਰ ਆ ਕੇ ਸਰੀਫੀ ਸਭ ਖ਼ਤਮ ਕਾਲਜ ਦੇ ਬਹਾਨੇ ਮੁੰਡੇ ਨਾਲ ਕਦੇ ਸਿਨੇਮੇ ਕਦੇ ਹੋਟਲ ਵਿਚ ਕਦੇ ਪਾਰਕਾਂ ਵਿਚ, ਮਾਪੇ ਬੜੇ ਸ਼ਰੀਫ...ਪਰ ਧੀ...ਲਏ ਰੱਬ ਦਾ ਨਾਂ ਰੱਜ ਕੇ ਖ਼ਰਾਬ..!
ਕੁਲਵਿੰਦਰ ਨੂੰ ਲੱਗ ਰਿਹਾ ਸੀ ਕੀ ਉਹ ਮੇਰੇ ਵਾਰੇ ਹੀ ਗੱਲਾਂ ਕਰ ਰਹੇ ਨੇ, ਜਿਵੇਂ ਕੁਲਵਿੰਦਰ ਦੀ ਦੁੱਖ ਦੀ ਰਗ ਉੱਤੇ ਉਹ ਚੋਟ ਮਾਰ ਰਹੇ ਹੋਣ! ਪਰ ਕੁਲਵਿੰਦਰ ਚੁੱਪ ! ਗਾਮਾ ਬੋਲਿਆ ਭਜਨ ਸਿਆ ਧੀ ਹੋਵੇ ਤਾਂ ਚੰਗੀ ਨਹੀਂ ਤਾਂ ਨਾ ਹੀ ਹੋਵੇ, ਜੇਕਰ ਮਾਪੇ ਉਨ੍ਹਾਂ ਨੂੰ ਸਕੂਲ ਤੋਂ ਕਾਲਜ ਸ਼ਹਿਰ ਭੇਜਦੇ ਆ ਤਾਂ ਉਹ ਇਕ ਆਸ ਅਤੇ ਵਿਸ਼ਵਾਸ ’ਤੇ ਭੇਜਦੇ ਹਨ, ਕੀ ਉਨ੍ਹਾਂ ਦੀ ਧੀ ਪੜ੍ਹ ਲਿਖ ਕੇ ਸਾਡਾ ਅਤੇ ਪਿੰਡ ਦਾ ਨਾਮ ਉੱਚਾ ਕਰੇਗੀ। ਭਜਨ ਵਿਚੋ ਗੱਲ ਟੋਕਦਿਆਂ ਬੋਲਿਆ ਗਾਮਾ ਜੀ, ਇਹੋ ਜਿਹੀਆਂ ਕੁੜੀਆਂ ਕਰਕੇ ਬਹੁਤ ਸਾਰੀਆਂ ਕੁੜੀਆਂ ਅੱਗੇ ਆਉਣ ਅਤੇ ਪੜ੍ਹਨ ਤੋਂ ਵਾਂਝੇ ਰਹਿ ਜਾਂਦੀਆਂ ਹਨ। ਪਰ ਕੁੜੀਆਂ ਸੋਚਦੀਆਂ ਕਿਉਂ ਨਹੀਂ..?ਭਜਨ ਇਹ ਆਖਦਾ ਹੋਇਆ ਚੁੱਪ ਹੋ ਗਿਆ ਤੇ ਬੱਸ ਚੱਲ ਪਈ ।
ਪੜ੍ਹੋ ਇਹ ਵੀ ਖਬਰ - ਕਹਾਣੀਨਾਮਾ 3 : ਤੇਰੇ ਨਾਲ ਕੀਤੇ ਵਾਹਦੇ ਜ਼ਿੰਦਗੀ ਜਿਊਣਾ ਸਿਖਾ ਗਏ
ਪੜ੍ਹੋ ਇਹ ਵੀ ਖਬਰ - ਕਹਾਣੀਨਾਮਾ 2 : ਜਹਾਜ਼ ਵਾਲੀ ਟੈਂਕੀ
ਪੜ੍ਹੋ ਇਹ ਵੀ ਖਬਰ - ਕਹਾਣੀਨਾਮਾ 1 : ਇਕਬਾਲ ਹੁਸੈਨ ਮੋਇਆ ਨਹੀਂ
ਸਭ ਆਪਣੇ ਆਪਣੇ ਟਿਕਾਣਿਆਂ ’ਤੇ ਉੱਤਰਦੇ ਗਏ, ਪਿੰਡ ਆਉਂਦਿਆ ਤੱਕ ਕੁਲਵਿੰਦਰ ਦੇ ਦਿਲ ਵਿਚ ਕਈ ਤਰ੍ਹਾਂ ਦੇ ਤੂਫ਼ਾਨ ਉੱਠ ਰਹੇ ਸੀ, ਤੇ ਪਿੰਡ ਦੇ ਰਾਹ ਉਤਰਦਿਆਂ ਤੇ ਘਰ ਤੱਕ ਆਉਂਦਿਆ ਆਉਂਦਿਆ ਜਿਵੇਂ ਉਹ ਬਹੁਤ ਬਦਲ ਗਈ ਹੋਵੇ। ਕੁਲਵਿੰਦਰ ਘਰੇ ਪਹੁੰਚਦਿਆਂ ਆਪਣੀ ਮਾਂ ਨੂੰ ਬਹੁਤ ਗੌਰ ਨਾਲ ਵੇਖਦਿਆਂ ਕਿਹਾ ਮਾਂ ਤੁਸੀਂ ਠੀਕ ਹੋ, ਮਾਂ ਨੇ ਕਿਹਾ ਧੀਏ ਮੈਨੂੰ ਕੀ ਹੋਣਾ, ਨਾਲੇ ਜਿਨ੍ਹਾਂ ਦੀਆਂ ਧੀਆਂ ਠੀਕ ਹੋਣ ਅਤੇ ਮਾਣ ਮੱਤੀਆਂ ਹੋਣ ਉਨ੍ਹਾਂ ਦੀਆਂ ਮਾਵਾਂ ਨੂੰ ਕੁਝ ਹੋ ਸਕਦਾ।
ਕੁਲਵਿੰਦਰ ਆਪਣੀ ਮਾਂ ਦੇ ਗਲ਼ ਲੱਗਕੇ ਜਿਵੇਂ ਆਪਣੀ ਕੋਈ ਭੁੱਲ ਦੀ ਮੁਆਫ਼ੀ ਮੰਗ ਰਹੀ ਹੋਵੇ ਤੇ ਆਪਣੇ ਮਨ ਤੋਂ...,ਅੱਗੇ ਤੋਂ ਮਲਕੀਤ ਵਰਗੇ ਬਣਾਉਟੀ ਪਿਆਰ ਤੋਂ ਜਿਵੇਂ ਉਹ ਕਿਨਾਰਾ ਕਰਨ ਦਾ ਵਿਚਾਰ ਬਣਾ ਰਹੀ ਹੋਵੇ। ਕਿਉਂਕਿ ਪਿਆਰ ਕਿਸੇ ਦੇ ਭਵਿੱਖ, ਚਾਵਾਂ ਅਤੇ ਇੱਜ਼ਤ ਨਾਲ ਨਹੀਂ ਖੇਡਦਾ, ਪਿਆਰ ਇਕ ਬੜੀ ਕੁਰਬਾਨੀ ਦਾ ਨਾਮ ਹੈ, ਜੋ ਸਿਰਫ਼ ਅਤੇ ਸਿਰਫ਼ ਮਾਪਿਆ ਤੋਂ ਬੜੀ ਮਿਸਾਲ ਕੋਈ ਹੋ ਹੀ ਨਹੀਂ ਸਕਦੀ।