ਕਬੀਰ ਪਾਰਕ ''ਚ ਘਰਾਂ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ

Friday, Aug 11, 2017 - 03:57 AM (IST)

ਕਬੀਰ ਪਾਰਕ ''ਚ ਘਰਾਂ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ

ਅੰਮ੍ਰਿਤਸਰ,   (ਰਮਨ)-  ਨਗਰ ਨਿਗਮ ਦੇ ਲੈਂਡ ਵਿਭਾਗ ਅਤੇ ਐੱਮ. ਟੀ. ਪੀ. ਵਿਭਾਗ ਨੇ ਕਬੀਰ ਪਾਰਕ ਇਲਾਕੇ 'ਚ ਸੁਪਰਡੈਂਟ ਜਸਵਿੰਦਰ ਸਿੰਘ, ਸ਼ੇਰ ਸਿੰਘ, ਏ. ਟੀ. ਪੀ. ਲਖਬੀਰ ਸਿੰਘ, ਇੰਸਪੈਕਟਰ ਕੁਲਵਿੰਦਰ ਕੌਰ, ਮਨੀਸ਼ ਅਰੋੜਾ, ਵਰਿੰਦਰ ਮੋਹਨ, ਜਗਦੀਸ਼, ਹਰਪਾਲ ਸਿੰਘ, ਗਿਰੀਸ਼ ਕੁਮਾਰ, ਅਰੁਣ ਸ਼ਰਮਾ ਆਦਿ ਨੇ ਕਰੀਬ 2 ਘੰਟੇ ਤੱਕ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਨਿਗਮ ਦੀ ਟੀਮ ਨੇ ਭਾਰੀ ਸੁਰੱਖਿਆ ਫੋਰਸ ਨਾਲ ਕੋਠੀਆਂ ਦੇ ਬਾਹਰੋਂ ਨਾਜਾਇਜ਼ ਤੌਰ 'ਤੇ ਲੱਗੀਆਂ ਗਰਿੱਲਾਂ, ਟੀਨਾਂ, ਸ਼ੈੱਡਾਂ, ਥੜ੍ਹਿਆਂ ਆਦਿ ਨੂੰ ਜੇ. ਸੀ. ਬੀ. ਮਸ਼ੀਨ ਨਾਲ ਢਾਹ ਦਿੱਤਾ।
ਇਸ ਦੌਰਾਨ ਹਾਲਾਂਕਿ ਕਈ ਘਰਾਂ ਦੇ ਮਾਲਕਾਂ ਨੇ ਵਿਭਾਗ ਦੇ ਕੰਮ ਵਿਚ ਰੁਕਾਵਟ ਪਾਉਣ ਦਾ ਯਤਨ ਕੀਤਾ ਪਰ ਅਧਿਕਾਰੀਆਂ ਨੇ ਲੋਕਾਂ ਨੂੰ ਸਾਫ ਹਦਾਇਤ ਕੀਤੀ ਕਿ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਪਟੀਸ਼ਨ 'ਤੇ ਕਾਰਵਾਈ ਕਰਨ ਪਹੁੰਚੇ ਹਨ, ਜਿਸ ਦਾ ਉੱਤਰ 21 ਅਗਸਤ ਨੂੰ ਦੇਣਾ ਹੈ, ਕਿਸੇ ਨੇ ਵੀ ਕਾਰਵਾਈ ਵਿਚ ਰੁਕਾਵਟ ਪਾਉਣ ਦਾ ਯਤਨ ਕੀਤਾ ਤਾਂ ਪੁਲਸ ਕੋਲ ਕੇਸ ਦਰਜ ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਕਾਰਵਾਈ ਕਰਨ ਪਹੁੰਚੀ ਨਿਗਮ ਦੀ ਟੀਮ ਨਾਲ ਕਈ ਕਬਜ਼ਾਧਾਰਕ ਉਲਝ ਪਏ। 


Related News