ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

Wednesday, Dec 09, 2020 - 05:39 PM (IST)

ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

ਨਵੀਂ ਦਿੱਲੀ (ਹਰਨੇਕ ਸਿੰਘ ਸੀਚੇਵਾਲ) : ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਲੋਕ ਵੱਖ-ਵੱਖ ਢੰਗ ਨਾਲ ਆਪਣਾ ਸਹਿਯੋਗ ਦੇ ਰਹੇ ਹਨ। ਪੰਜਾਬ ਤੋਂ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਥੇ ਹੀ ਸਿੰਘੂ ਸਰਹੱਦ 'ਤੇ ਪਿੱਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਕੱਪੜੇ ਧੋਣ ਦੀ ਸਮੱਸਿਆ ਆ ਰਹੀ ਸੀ, ਜਿਸ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਇਨ੍ਹਾਂ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਸੰਭਾਲ ਲਈ। ਇਹ ਸੇਵਾ ਪੰਜਾਬ ਅਤੇ ਹਰਿਆਣਾ ਦੇ ਕਬੱਡੀ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਉਥੇ ਹੀ ਕੱਬਡੀ ਰਾਈਟਰ ਬੀਬੀ ਮਨਜੋਤ ਮਾਨ ਬੀਬੀਆਂ ਦੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਖਿਡਾਰੀ ਚੱਪਲਾਂ, ਮੋਬਾਇਲ ਚਾਰਜਰ, ਕੋਲਗੇਟ, ਬਰੱਸ਼, ਜੁਰਾਬਾ, ਟੋਪੀਆ, ਟਾਵਲ, ਲੋਈਆਂ ਸਮੇਤ ਆਦਿ ਚੀਜ਼ਾਂ ਦੀ ਸੇਵਾ ਵੀ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਕ੍ਰਿਕਟਰ ਮੋਂਟੀ ਪਨੇਸਰ, ਕਿਹਾ-ਮੋਦੀ ਜੀ ਫ਼ੈਸਲਾ ਬਦਲਣ ਦਾ ਸਮਾਂ ਆ ਗਿਆ ਹੈ (ਵੀਡੀਓ)

PunjabKesari

ਸਿੰਘੂ ਸਰਹੱਦ ਦੇ ਨੇੜੇ ਹੀ ਇਕ ਬਿਲਡਿੰਗ ਵਿਚ ਇਹ ਨੌਜਵਾਨ ਰਹਿ ਰਹੇ ਹਨ ਅਤੇ ਉਸ ਬਿਲਡਿੰਗ ਦੇ ਮਾਲਕ ਨੇ ਇਨ੍ਹਾਂ ਨੂੰ ਮੁਫ਼ਤ ਬਿਜਲੀ-ਪਾਣੀ ਦੀ ਸਹੂਲਤ ਦਿੱਤੀ ਹੋਈ ਹੈ। ਦੱਸਣਯੋਗ ਹੈ ਕਿ ਇੰਗਲੈਂਡ ਦੇ 2 ਕਬੱਡੀ ਪ੍ਰਮੋਟਰਾਂ ਨੇ ਇਨ੍ਹਾਂ ਨੂੰ ਕੱਪੜੇ ਧੋਣ ਵਾਲੀਆਂ 2 ਮਸ਼ੀਨਾਂ ਵੀ ਉਪਲੱਬਧ ਕਰਾਈਆਂ ਹਨ।

ਇਹ ਵੀ ਪੜ੍ਹੋ: ਸੀਰੀਜ਼ ਜਿੱਤਣ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਜੁਰਮਾਨਾ, ਜਾਣੋ ਕਿੱਥੇ ਹੋਈ ਗ਼ਲਤੀ

PunjabKesari

ਇਸ ਮੌਕੇ ਉਥੇ ਕਬੱਡੀ ਕੋਚ ਹਰਨੇਕ ਸਿੰਘ ਸਮੇਤ ਕਬੱਡੀ ਖਿਡਾਰੀ ਮਨਜਿੰਦਰ ਸਿੰਘ ਸੀਚੇਵਾਲ, ਬਿੰਦੂ ਅਤੇ ਟੋਨੀ ਰੁੜਕਾ ਕਲਾਂ, ਰਾਜਪੁਰੇ ਤੋਂ ਨਿਸ਼ਾਨ, ਬਹੱਤਰ ਸਿੰਘ, ਪਰੱਭਜੀਤ ਸਿੰਘ, ਅਮ੍ਰਿਤ, ਸੋਨੂੰ ਜਾਫਰਵਾਲ ਸਮੇਤ ਆਦਿ ਖਿਡਾਰੀ ਕੱਪੜੇ ਧੋਣ ਅਤੇ ਲੰਗਰ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ 30 ਨਵੰਬਰ ਤੋਂ ਹੀ ਇਥੇ ਡਟੇ ਹੋਏ ਹਨ ਤੇ ਜਦੋਂ ਤੱਕ ਕੇਂਦਰ ਵੱਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾਂਦਾ ਤੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹ ਇਥੇ ਹੀ ਮੋਰਚਾ ਲਾ ਕੇ ਰੱਖਣਗੇ ਤੇ ਕਿਸਾਨਾਂ ਨੂੰ ਪੂਰਾ ਸਮਰਥਨ ਦੇਣਗੇ।

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ

PunjabKesari

PunjabKesari

PunjabKesari

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

ਨੋਟ : ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀਆਂ ਵੱਲੋਂ ਨਿਭਾਈ ਜਾ ਰਹੀ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News