ਖੇਡ ਜਗਤ ''ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਕੁਲਜੀਤ ਸਿੰਘ ਦਾ ਹੋਇਆ ਦਿਹਾਂਤ

09/08/2020 4:53:56 PM

ਮੋਗਾ (ਗੋਪੀ) : ਮਾਲਵਾ ਖ਼ੇਤਰ ਤੇ ਦੇਸ਼-ਵਿਦੇਸ਼ 'ਚ ਲਗਾਤਾਰ ਕਈ ਦਹਾਕੇ ਆਪਣੀ ਮਾਂ ਖੇਡ ਕਬੱਡੀ 'ਚ ਧਾਕ ਜਮਾਉਣ ਵਾਲੇ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੱਲ ਕਲਾਂ ਦੇ ਜੰਮਪਲ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ 'ਚ ਅੱਜ ਦਿਹਾਂਤ ਹੋ ਗਿਆ। ਇਸ ਹੋਣਹਾਰ ਕਬੱਡੀ ਖਿਡਾਰੀ ਕੁਲਜੀਤ ਦੀ ਮੌਤ ਦੀ ਖ਼ਬਰ ਦਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਪੱਤਾ ਲੱਗਾ ਤਾਂ ਸਾਰਾ ਪਿੰਡ ਸੋਗ 'ਚ ਡੁੱਬ ਗਿਆ।

ਇਹ ਵੀ ਪੜ੍ਹੋ: IPL 2020: ਟੀਮ ਲਈ ਧੋਨੀ ਨੇ ਲਿਆ 'ਬਹਾਦੁਰੀ' ਵਾਲਾ ਫ਼ੈਸਲਾ, ਹਰ ਪਾਸੇ ਹੋ ਰਹੀ ਹੈ ਤਾਰੀਫ਼

ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਨੇ ਦੱਸਿਆ ਕਿ ਭਾਵੇਂ ਕੁਲਜੀਤਾ 20 ਵਰ੍ਹੇ ਪਹਿਲਾਂ ਇੰਗਲੈਂਡ ਵਿਖੇ ਪਰਿਵਾਰ ਨਾਲ ਜਾ ਵਸਿਆ ਸੀ ਪਰ ਉਸ ਦਾ ਪਿੰਡ ਨਾਲੋਂ ਮੋਹ ਨਹੀਂ ਸੀ ਟੁੱਟਿਆ। ਕੁਲਜੀਤ ਦੀ ਮੌਤ ਹਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ। ਪਿੰਡ ਦੇ ਨੌਜਵਾਨ ਨਰੰਜਣ ਸਿੰਘ ਨੇ ਦੱਸਿਆ ਕਿ ਕੁਲਜੀਤ ਨੂੰ ਹਾਰਟ ਦੀ ਤਕਲੀਫ਼ ਸੀ, ਜਿਸ ਦੀ ਤਿੰੰਨ ਸਾਲ ਪਹਿਲਾਂ ਵਾਈਪਾਸ ਸਰਜਰੀ ਹੋਈ ਸੀ ਜੋ ਬਿੱਲਕੁਲ ਠੀਕ ਸੀ ਪਰ ਅੱਜ ਉਸ ਨੂੰ ਆਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਹਮੇਸ਼ਾਂ ਆਪਣੇ ਪਿੰਡ ਨਾਲ ਜੁੜਿਆ ਰਿਹਾ ਤੇ ਉਸ ਨੇ ਇਸ ਵਰ੍ਹੇ ਪਿੰਡ ਆਉਣਾ ਸੀ ਪਰ ਵਿਸ਼ਵ 'ਚ ਫੈਲੀ ਕੋਰੋਨਾ ਬਿਮਾਰੀ ਕਾਰਨ ਨਹੀਂ ਆ ਸਕਿਆ। ਕੁਲਜੀਤੇ ਆਪਣੇ ਸਮੇਂ ਕਬੱਡੀ ਖੇਡ ਨੂੰ ਬੜੀ ਸਾਫ਼ ਸੁਥਰੀ ਨਾਲ ਖੇਡਿਆ ਤੇ ਮਾਲਵੇ ਦੇ ਹਰ ਪਿੰਡ ਦੇ ਟੂਰਨਾਮੈਂਟ 'ਚ ਆਪਣੀ ਖੇਡ ਦਾ ਪ੍ਰਦਰਸ਼ਨ ਹੀ ਨਹੀਂ ਸੀ ਕੀਤਾ ਸਗੋਂ ਹਰ ਟੂਰਨਾਮੈਂਟ ਆਪਣੇ ਨਾਮ ਕੀਤਾ। ਇਸ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਤੇ ਕਬੱਡੀ ਖੇਡ ਪ੍ਰੇਮੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

 


cherry

Content Editor

Related News