ਕਬੱਡੀ ਖ਼ਿਡਾਰੀ ਦੇ ਕਤਲ ਕਾਂਡ ''ਚ ਗ੍ਰਿਫ਼ਤਾਰ ਕੀਤੇ ਪੁਲਸ ਮੁਲਾਜ਼ਮਾਂ ''ਤੇ ਵੱਡੀ ਕਾਰਵਾਈ

09/01/2020 6:38:52 PM

ਬਟਾਲਾ : 30 ਅਗਸਤ ਦੀ ਸ਼ਾਮ ਗੁਰਮੇਜ ਸਿੰਘ ਉਰਫ ਪੱਪੀ ਪੁੱਤਰ ਅਮਰੀਕ ਸਿੰਘ ਵਾਸੀ ਭਗਵਾਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਦਾ 6 ਨੌਜਵਾਨਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੁਲਸ ਕਾਮਿਆਂ 'ਤੇ ਵਿਭਾਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਬਰਖਾਸਤ ਕਰ ਦਿੱਤਾ ਹੈ। ਇਸ ਮਾਮਲੇ ਵਿਚ ਬਟਾਲਾ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾ, ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ, ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ, ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ, ਪੜਤਾਲ ਦੌਰਾਨ ਮੁਲਜਮ ਬਲਕਾਰ ਸਿੰਘ ਅਤੇ ਸੁਰਿੰਦਰਪਾਲ ਸਿੰਘ ਪੁਲਸ ਜ਼ਿਲਾ ਬਟਾਲਾ ਵਿਚ ਬਤੌਰ ਹੌਲਦਾਰ ਤਾਇਨਾਤ ਹਨ ਅਤੇ ਆਰਜੀ ਤੌਰ 'ਤੇ ਗੈਰ ਜ਼ਿਲ੍ਹਾ ਵਿਚ ਡਿਊਟੀ ਕਰ ਰਹੇ ਸਨ। ਇਸ ਤੋਂ ਇਲਾਵਾ ਮੁਲਜ਼ਮ ਅਵਤਾਰ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਖੇ ਤਾਇਨਾਤ ਹੋਣੇ ਪਾਏ ਗਏ ਹਨ।

ਇਹ ਵੀ ਪੜ੍ਹੋ :  ਬਰਥਡੇ ਮਨਾਉਣ ਤੋਂ ਬਾਅਦ ਐੱਲ. ਪੀ. ਯੂ. ਦੀ ਵਿਦਿਆਰਥਣ ਨੂੰ ਮਾਰੀ ਗੋਲੀ

ਮਾਮਲੇ 'ਚ ਕਾਰਵਾਈ ਕਰਦੇ ਹੋਏ ਰਛਪਾਲ ਸਿੰਘ, ਐੱਸ.ਐੱਸ.ਪੀ ਬਟਾਲਾ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋ ਪੀ.ਐੱਚ.ਸੀ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, ਥਾਣਾ ਕਾਹਨੂੰਵਾਨ ਅਤੇ ਪੀ.ਐੱਚ.ਸੀ ਸੁਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਪੁਲਸ ਵਿਭਾਗ ਵਿਚ ਹੁੰਦੇ ਹੋਏ ਅਜਿਹੀ ਅਨੁਸ਼ਾਸ਼ਨਹੀਣਤਾ ਅਤੇ ਲਾਪ੍ਰਵਾਹੀ ਕਾਰਣ ਪੁਲਸ ਵਿਭਾਗ ਵਿਚੋ ਬਰਖਾਸਤ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਵਿਚੋਂ ਪੀ.ਐੱਚ.ਸੀ ਅਵਤਾਰ ਸਿੰਘ ਨੰਬਰ 1899/ਅੰਮ੍ਰਿਤਸਰ ਸਿਟੀ, ਏ.ਐਸ.ਆਈ ਰਣਜੀਤ ਸਿੰਘ ਨੰਬਰ 858/ਅੰਮ੍ਰਿਤਸਰ ਸਿਟੀ, ਏ.ਐੱਸ.ਆਈ ਬਲਜੀਤ ਸਿੰਘ ਨੰਬਰ 1724/ਅੰਮ੍ਰਿਤਸਰ ਸਿਟੀ ਨੂੰ ਵੀ ਕਮਿਸ਼ਨਰ ਪੁਲਸ, ਅੰਮ੍ਰਿਤਸਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦਾ ਸ਼ਿਕਾਰ ਹੋਈ 19 ਸਾਲਾ ਮੁਟਿਆਰ, ਹੁਣ ਬੰਨ੍ਹੀ ਸੰਗਲਾਂ ਨਾਲ


Gurminder Singh

Content Editor

Related News