ਜ਼ੋਰਾ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਭਗਵੰਤ ਮਾਨ ਨੇ ਘੇਰੇ ਬਾਦਲ

Thursday, Jan 10, 2019 - 05:17 PM (IST)

ਜ਼ੋਰਾ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਭਗਵੰਤ ਮਾਨ ਨੇ ਘੇਰੇ ਬਾਦਲ

ਸੰਗਰੂਰ (ਪ੍ਰਿੰਸ)— ਜਸਟਿਸ ਜ਼ੋਰਾ ਸਿੰਘ ਅਤੇ ਰਣਜੀਤ ਸਿੰਘ ਵਲੋਂ ਬੇਅਦਬੀ ਮਾਮਲੇ 'ਤੇ ਬਣਾਈ ਗਈ ਰਿਪੋਰਟ 'ਤੇ ਬੋਲਦੇ ਹੋਏ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਰਿਪੋਰਟ ਬਾਦਲ ਸਰਕਾਰ ਵਿਰੁੱਧ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਵੀ ਜਨਤਕ ਨਹੀਂ ਕਰ ਰਹੇ। ਜਦਕਿ ਇਨ੍ਹਾਂ ਰਿਪੋਰਟਾਂ ਨੂੰ ਜਨਤਕ ਕਰਨਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਪਹਿਲਾਂ ਬਾਦਲ ਸਾਬ੍ਹ ਨੇ ਇਨ੍ਹਾਂ ਰਿਪੋਰਟਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਕੈਪਟਨ ਸਾਬ੍ਹ ਵੀ ਅਜਿਹਾ ਹੀ ਕਰਕੇ ਸਮਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਆਪਸ ਵਿਚ ਮਿਲੇ ਹੋਏ ਹਨ।

ਇਸ ਦੌਰਾਨ ਮਾਨ ਨੇ ਬਾਦਲ ਪਰਿਵਾਰ ਵਲੋਂ ਦਸੰਬਰ ਮਹੀਨੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾਉਣ ਬਾਰੇ ਕਿਹਾ ਕਿ ਬਾਦਲ ਪਰਿਵਾਰ ਨੇ ਦਰਬਾਰ ਸਾਹਿਬ ਜਾ ਕੇ ਭੁੱਲਾਂ ਤਾਂ ਬਖ਼ਸ਼ਾਈਆਂ ਪਰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਹੜੀ ਭੁੱਲ ਕੀਤੀ ਸੀ।


author

cherry

Content Editor

Related News