ਬੇਅਦਬੀ ਕਾਂਡ ਦੇ ਅਹਿਮ ਗਵਾਹ ਨੇ ਐਨ ਮੌਕੇ ਮਾਰਿਆ ਪਲਟਾ
Tuesday, Aug 21, 2018 - 11:26 AM (IST)
ਚੰਡੀਗੜ੍ਹ : ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਅਹਿਮ ਗਵਾਹ ਤੇ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਬੇਅਦਬੀ ਕਾਂਡ ਤੋਂ ਆਪਣਾ ਪਾਸਾ ਪਲਟ ਲਿਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਫਾਈਨਲ ਰਿਪੋਰਟ ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਪਹਿਲਾਂ ਹਿੰਮਤ ਸਿੰਘ ਨੇ ਕਿਹਾ ਕਿ ਉਸ ਵਲੋਂ ਕਮਿਸ਼ਨ ਨੂੰ ਜਿਹੜੇ ਦਸਤਾਵੇਜ਼ ਸੌਂਪੇ ਗਏ ਸਨ, ਉਸ 'ਤੇ ਜ਼ਬਰਦਸਤੀ ਹਸਤਾਖਰ ਕਰਵਾਏ ਗਏ ਸਨ।
ਹਿੰਮਤ ਸਿੰਘ ਨੇ ਇਹ ਗੱਲ ਉਸ ਸਮੇਂ ਕਹੀ ਹੈ, ਜਦੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ 'ਚ ਸਿਰਫ 3 ਦਿਨ ਬਾਕੀ ਹਨ ਤੇ ਸਦਨ 'ਚ ਕਮਿਸ਼ਨ ਦੀ ਰਿਪੋਰਟ ਰੱਖੀ ਜਾਣੀ ਹੈ। ਹਿੰਮਤ ਸਿੰਘ ਨੇ ਕਿਹਾ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਕਾਰਨ ਜਸਟਿਸ ਰਣਜੀਤ ਸਿੰਘ ਦੇ ਮੋਹਾਲੀ ਸਥਿਤ ਦਫਤਰ 'ਚ ਉਸ ਦੇ ਹਸਤਾਖਰ ਕਰਾਏ ਗਏ ਸਨ। ਹਿਮੰਤ ਸਿੰਘ ਨੇ ਆਪਣੇ ਲਿਖਤੀ ਬਿਆਨ 'ਚ ਕਿਹਾ ਹੈ ਕਿ ਉਸ ਨੇ ਜਸਟਿਸ ਰਣਜੀਤ ਸਿੰਘ ਨੂੰ ਇਹ ਕਿਹਾ ਸੀ ਕਿ ਸਿਰਫ ਬਰਗਾੜੀ ਕਾਂਡ ਦੀ ਹੀ ਕਿਉਂ, ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2500 ਪਾਵਨ ਸਰੂਪਾਂ ਦੀ ਬੇਅਦਬੀ, 36 ਹਜ਼ਾਰ ਸਿੱਖ ਨੌਜਵਾਨ ਦੀ ਸ਼ਹੀਦੀ ਤੇ ਖਾਲੜਾ ਕਮਿਸ਼ਨ ਵਲੋਂ ਸ਼ਹੀਦਾਂ ਦੇ ਜੁਟਾਏ ਆਂਕੜਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਸਟਿਸ ਰਣਜੀਤ ਸਿੰਘ ਨੇ ਭਰੋਸਾ ਦੁਆਇਆ ਸੀ ਕਿ ਇਨ੍ਹਾਂ ਮਾਮਲਿਆਂ ਦੀ ਵੀ ਜਾਂਚ ਵੀ ਰਿਪੋਰਟ 'ਚ ਸ਼ਾਮਲ ਕੀਤੀ ਜਾਵੇਗੀ ਪਰ ਲੀਕ ਹਈ ਰਿਪੋਰਟ 'ਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ।
