ਸਿਰਫ ਕੁਝ ਦਿਨ ਹੀ ਹੋਰ ਉਡੀਕੋ, ਫਿਰ ਪਏਗਾ ਭਾਰੀ ਮੀਂਹ

Friday, Jul 14, 2017 - 04:39 AM (IST)

ਸਿਰਫ ਕੁਝ ਦਿਨ ਹੀ ਹੋਰ ਉਡੀਕੋ, ਫਿਰ ਪਏਗਾ ਭਾਰੀ ਮੀਂਹ

ਚੰਡੀਗੜ੍ਹ -  ਉਤਰੀ-ਪੱਛਮੀ ਭਾਰਤ ਵਿਚ ਬੀਤੇ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਾ ਪੈਣ ਅਤੇ ਤਿੱਖੀ ਧੁੱਪ ਕਾਰਨ ਲੋਕ ਪਸੀਨੋ-ਪਸੀਨੀ ਹੋਏ ਰਹੇ। ਮੌਸਮ ਵਿਭਾਗ ਮੁਤਾਬਕ ਐੈਤਵਾਰ ਤਕ ਕੁਝ ਥਾਵਾਂ 'ਤੇ ਹਲਕੀ ਵਰਖਾ ਹੋ ਸਕਦੀ ਹੈ। ਉਸ ਤੋਂ ਤਿੰਨ ਦਿਨ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਚੰਡੀਗੜ੍ਹ ਵਿਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ, ਅੰਮ੍ਰਿਤਸਰ ਵਿਖੇ 33, ਲੁਧਿਆਣਾ ਵਿਖੇ 34 ਅਤੇ    ਦਿੱਲੀ ਵਿਖੇ 35 ਡਿਗਰੀ ਰਿਹਾ। ਸ਼ਿਮਲਾ ਵਿਚ ਵੱਧ ਤੋਂ ਵੱਧ ਤਾਪਮਾਨ 21 ਅਤੇ ਮਨਾਲੀ ਵਿਚ 19 ਡਿਗਰੀ ਸੀ।
ਮਾਨਸੂਨ ਦੇ ਦੇਸ਼ ਦੇ ਕਈ ਹਿੱਸਿਆਂ ਵਿਚ ਸਰਗਰਮ ਹੋਣ ਕਾਰਨ ਵੱਖ-ਵੱਖ ਡੈਮਾਂ ਵਿਚ ਪਾਣੀ ਦਾ ਪੱਧਰ ਵਧਿਆ ਹੈ।


Related News