ਪੰਜਾਬ 'ਚ 21 ਜੁਡੀਸ਼ੀਅਲ ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ
Friday, Jul 26, 2024 - 12:21 PM (IST)

ਸ਼ੇਰਪੁਰ (ਅਨੀਸ਼): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 21 ਜੁਡੀਸ਼ੀਅਲ ਅਫ਼ਸਰਾਂ ਦੀ ਤਰੱਕੀ ਕਰਿਦਆਂ ਉਨ੍ਹਾਂ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਯੁਕਤ ਕੀਤਾ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਜੱਜਾਂ ਵਿਚ ਮੋਨਿਕਾ ਲਾਬਾ, ਪਰਨਿੰਦਰ ਸਿੰਘ, ਅਮਨਦੀਪ ਕੌਰ ਚਾਹਲ, ਗੁਰਮੀਤ ਟਿਵਾਣਾ, ਅੰਮਿਤ ਮੱਲਾ, ਰਮਨ ਸਰਮਾ, ਪ੍ਰਭਜੋਤ ਸਿੰਘ ਕਾਲੇਕੇ, ਆਸਿਸ਼ ਸਾਲਦੀ, ਬਲਜਿੰਦਰ ਸਿੰਘ, ਤੇਜਪ੍ਰਤਾਪ ਸਿੰਘ ਰੰਧਾਵਾ, ਸੁਮੀਤ ਮੱਕੜ,ਸੁਮੀਤ ਭੱਲਾ, ਅੰਮਿਤ ਕੁਮਾਰ ਗਰਗ, ਸਚੇਤਾ ਆਤਿਸ਼ ਦੇਵ, ਅਤੁਲ ਕੰਬੋਜ, ਜਤਿੰਦਰਪਾਲ ਸਿੰਘ, ਬਗੀਚਾ ਸਿੰਘ, ਅਜੀਤਪਾਲ ਸਿੰਘ, ਪਰਮਿੰਦਰ ਕੌਰ, ਅਮਨਪ੍ਰੀਤ ਸਿੰਘ ਅਤੇ ਕਮਲਦੀਪ ਸਿੰਘ ਦੇ ਨਾਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਚਰਨਜੀਤ ਸਿੰਘ ਚੰਨੀ ਵੱਲੋਂ ਸੰਸਦ 'ਚ ਆਵਾਜ਼ ਚੁੱਕਣ ਤੋਂ ਬਾਅਦ ਦੇਖੋ ਕੀ ਬੋਲੇ ਅੰਮ੍ਰਿਤਪਾਲ ਸਿੰਘ ਦੇ ਮਾਪੇ (ਵੀਡੀਓ)
ਰਾਜਪਾਲ ਤੋਂ ਪ੍ਰਵਾਨਗੀ ਮਿਲਣ ਉਪਰੰਤ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤਪਾਲ ਸਿੰਘ ਵੱਲੋਂ ਤਰੱਕੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8