ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼

Friday, Oct 02, 2020 - 02:51 PM (IST)

ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼

ਲੁਧਿਆਣਾ (ਰਿਸ਼ੀ) : ਲੁਧਿਆਣਾ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜਾ ਆਪਣੇ ਆਪ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦਾ ਜੱਜ ਦੱਸ ਰਿਹਾ ਸੀ। ਮੁਲਜ਼ਮ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਆ ਰਿਹਾ ਹੈ ਅਤੇ ਪਰਿਵਾਰ ਉਸ ਦੇ ਨਾਲ ਹੈ, ਲਿਹਾਜ਼ਾ ਉਸ ਨੂੰ ਪੁਲਸ ਸੁਰੱਖਿਆ ਦਿੱਤੀ ਜਾਵੇ। ਉੱਚ ਅਧਿਕਾਰੀਆਂ ਦੇ ਕਹਿਣ 'ਤੇ ਥਾਣਾ ਡਿਵੀਜ਼ਨ 6 ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਅਤੇ ਥਾਣਾ ਮੋਤੀ ਨਗਰ ਦੀ ਐੱਸ. ਐੱਚ. ਓ. ਸਬ-ਇੰਸਪੈਕਟਰ ਕਿਰਨਦੀਪ ਕੌਰ ਉਸ ਨੂੰ ਹਾਈਕੋਰਟ ਦਾ ਜੱਜ ਸਮਝ ਕੇ ਰਿਸੀਵ ਕਰਨ ਲਈ ਸਮਰਾਲਾ ਚੌਂਕ ਕੋਲ ਖੜ੍ਹੇ ਹੋ ਗਏ। ਸ਼ੱਕ ਹੋਣ 'ਤੇ ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸੱਚ ਸਾਹਮਣੇ ਆ ਗਿਆ, ਜਿਸ ਨੂੰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਜਿਸ ਤੋਂ ਬਾਅਦ ਪੁਲਸ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਮੁਲਜ਼ਮ ਵਿਕਾਸ ਜੈਨ ਖ਼ਿਲਾਫ਼ ਧੋਖਾਧੜੀ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਅੰਮ੍ਰਿਤਸਰ 'ਚ ਕੀਤੀ ਖ਼ੁਦਕੁਸ਼ੀ

ਥਾਣ ਡਿਵੀਜ਼ਨ ਛੇ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਅਤੇ ਥਾਣਾ ਮੋਤੀ ਨਗਰ ਦੀ ਐੱਸ. ਐੱਚ. ਓ. ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਦੇਰ ਰਾਤ ਵਿਕਾਸ ਜੈਨ ਨੇ ਉੱਚ ਅਧਿਕਾਰੀਆਂ ਨੂੰ ਫੋਨ 'ਤੇ ਦੱਸਿਆ ਕਿ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਜੱਜ ਹੈ ਅਤੇ ਪਰਿਵਾਰ ਨਾਲ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿਚ ਸਮਾਗਮ 'ਚ ਸ਼ਾਮਲ ਹੋਣ ਲਈ ਆ ਰਿਹਾ ਹੈ। ਉਸ ਨੂੰ ਆਪਣੇ ਅਤੇ ਪਰਿਵਾਰ ਦੀ ਪੁਲਸ ਸੁਰੱਖਿਆ ਚਾਹੀਦੀ ਹੈ। ਇਸ ਤੋਂ ਬਾਅਦ ਦੋਵੇਂ ਥਾਣਾ ਮੁਖੀਆਂ ਦੀ ਡਿਊਟੀ ਲਗਾ ਦਿੱਤੀ ਗਈ। 

ਇਹ ਵੀ ਪੜ੍ਹੋ :  ਚੰਡੀਗੜ੍ਹ 'ਚ ਅਕਾਲੀਆਂ 'ਤੇ ਹੋਏ ਲਾਠੀਚਾਰਜ ਕਾਰਣ ਲੋਹਾ-ਲਾਖਾ ਹੋਏ ਵੱਡੇ ਬਾਦਲ

ਸਮਰਾਲਾ ਚੌਕ ਕੋਲ ਦੋਵੇਂ ਪੁਲਸ ਅਫ਼ਸਰ ਮੌਜੂਦ ਸਨ ਜਦੋਂ ਮੁਲਜ਼ਮ ਉਥੇ ਆਪਣੀ ਸਕਾਰਪੀਓ ਗੱਡੀ 'ਚ ਪੁੱਜਾ ਤਾਂ ਸ਼ੱਕ ਹੋਣ 'ਤੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਸੱਚ ਸਾਹਮਣੇ ਆ ਗਿਆ। ਪੁਲਸ ਅਨੁਸਾਰ ਮੁਲਜ਼ਮ ਦਾ ਮੈਡੀਸਨ ਦਾ ਕੰਮ ਹੈ। ਜਦੋਂ ਪੁਲਸ ਨੇ ਉਸ ਦਾ ਆਈ. ਡੀ. ਕਾਰਡ ਮੰਗਿਆ ਤਾਂ ਮੁਲਜ਼ਮ ਰੋਹਬ ਝਾੜਨ ਲੱਗ ਗਿਆ ਅਤੇ ਕਿਹਾ ਕਿ ਉਹ ਪਛਾਣ ਪੱਤਰ ਨਹੀਂ ਦਿਖਾਏਗਾ। ਫਿਰ ਦੋਬਾਰਾ ਜਦੋਂ ਉਸ ਤੋਂ ਪਛਾਣ ਪੱਤਰ ਮੰਗਿਆ ਤਾਂ ਉਸ ਨੇ ਕਿਹਾ ਕਿ ਉਹ ਪੰਜਾਬ-ਹਰਿਆਣਾ ਹਾਈਕੋਰਟ ਦਾ ਚੀਫ ਜਸਟਿਸ ਹੈ ਅਤੇ ਫਿਰ ਉਸ ਤੋਂ ਬਾਅਦ ਮੁਲਜ਼ਮ ਆਪਣੇ ਆਪ ਨੂੰ ਸੁਪਰੀਮ ਕੋਰਟ ਦਾ ਜੱਜ ਦੱਸਣ ਲੱਗ ਗਿਆ।

ਇਹ ਵੀ ਪੜ੍ਹੋ :  ਪੰਜਾਬ ਆਉਣ ਵਾਲੇ ਮੁਸਾਫਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ

ਇਸ ਦੌਰਾਨ ਜਦੋਂ ਪੁਲਸ ਨੇ ਹਾਈਕੋਰਟ ਦੇ ਰਜਿਸਟਰਾਰ ਤੋਂ ਜਾਣਕਾਰੀ ਲਈ ਪਤਾ ਲੱਗਾ ਕਿ ਵਿਕਾਸ ਜੈਨ ਨਾਮ ਦਾ ਕੋਈ ਜੱਜ ਹੀ ਨਹੀਂ ਹੈ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਮੁਲਜ਼ਮ ਨੇ ਦੱਸਿਆ ਕਿ ਉਹ ਰੋਹਬ ਦਿਖਾਉਣ ਲਈ ਅਜਿਹਾ ਕਰਦਾ ਸੀ। ਪੁਲਸ ਹੁਣ ਜਾਂਚ ਵਿਚ ਜੁਟੀ ਹੈ ਕਿ ਮੁਲਜ਼ਮ ਖ਼ਿਲਾਫ਼ ਕੋਈ ਮਾਮਲਾ ਦਰਜ ਤਾਂ ਨਹੀਂ ਹੈ।

ਇਹ ਵੀ ਪੜ੍ਹੋ :  ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਗਿਰੋਹ ਗਿੱਦੜਬਾਹਾ 'ਚ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

 


author

Gurminder Singh

Content Editor

Related News