ਕਵਰੇਜ਼ ਕਰ ਰਹੇ ਪੱਤਰਕਾਰ ਦੀ ਪੁਲਸ ਨੇ ਕੀਤੀ ਕੁੱਟਮਾਰ, ਖੋਹਿਆ ਸਮਾਨ

Saturday, Oct 26, 2019 - 09:16 PM (IST)

ਕਵਰੇਜ਼ ਕਰ ਰਹੇ ਪੱਤਰਕਾਰ ਦੀ ਪੁਲਸ ਨੇ ਕੀਤੀ ਕੁੱਟਮਾਰ, ਖੋਹਿਆ ਸਮਾਨ

ਡੇਰਾਬੱਸੀ,(ਅਨਿਲ): ਜ਼ੀਰਕਪੁਰ ਦੇ ਸੰਨੀ ਐਨਕਲੇਵ ਵਿਖੇ ਪੁਲਸ ਵਲੋਂ ਪੱਤਰਕਾਰ ਨਾਲ ਮਾਰਕੁੱਟ ਕੀਤੀ ਗਈ। ਜਿਸ ਦੇ ਖ਼ਿਲਾਫ਼ ਅੱਜ ਡੇਰਾਬੱਸੀ ਪ੍ਰੈੱਸ ਕਲੱਬ ਵਿਖੇ ਸਬ ਡਿਵੀਜ਼ਨ ਡੇਰਾਬੱਸੀ ਦੇ ਸਮੂਹ ਪੱਤਰਕਾਰਾਂ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ 'ਚ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਸਬ ਡਿਵੀਜ਼ਨ ਪ੍ਰੈਸ ਕਲੱਬ ਨੂੰ ਜ਼ਿਲਾ ਮੋਹਾਲੀ ਪ੍ਰੈਸ ਕਲੱਬ ਤੇ ਬਨੂੜ ਪ੍ਰੈੱਸ ਕਲੱਬ ਤੇ ਪੰਚਕੂਲਾ ਪ੍ਰੈੱਸ ਕਲੱਬ ਨੇ ਸਮਰਥਨ ਦਿੰਦੇ ਹੋਏ ਅਜਿਹੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਰੇਕ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ ਹੈ।

ਪੱਤਰਕਾਰਾਂ ਵਲੋਂ ਇਕ ਆਵਾਜ਼ ਵਿਚ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਚਾਹਲ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਤੇ ਬਣਦੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਪ੍ਰੈੱਸ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ ਤੇ ਜ਼ੀਰਕਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਲਵਿੰਦਰ ਵਿੱਕੀ ਵਰਮਾ ਨੇ ਕਿਹਾ ਕਿ ਬੀਤੀ ਰਾਤ ਜ਼ੀਰਕਪੁਰ ਦੇ ਸੰਨੀ ਐਨਕਲੇਵ ਵਿੱਚ ਰਸਤੇ ਨੂੰ ਲੈ ਕੇ ਹੋਏ ਵਿਵਾਦ ਦੀ ਮੌਕੇ 'ਤੇ ਕਵਰੇਜ ਕਰਨ ਗਏ ਪੱਤਰਕਾਰ ਜਗਜੀਤ ਸਿੰਘ ਕਲੇਰ ਦਾ ਕੈਮਰਾ, ਮੋਬਾਈਲ ਤੇ ਲੈਪਟਾਪ ਖੋਹ ਲਿਆ। ਜਦ ਉਸ ਵਲੋਂ ਆਪਣਾ ਸਾਮਾਨ ਵਾਪਸ ਮੰਗਿਆ ਤਾਂ ਮੁਬਾਰਕਪੁਰ ਚੌਂਕੀ ਇੰਚਾਰਜ ਨਰਪਿੰਦਰ ਸਿੰਘ ਵਲੋਂ ਮਾਰਕੁੱਟ ਕੀਤੀ ਗਈ। ਇਸ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਪੱਤਰਕਾਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਦੀ ਹਾਜ਼ਰੀ ਵਿਚ ਨਰਪਿੰਦਰ ਸਿੰਘ ਨੇ ਖੋਹਿਆ ਕੈਮਰਾ ਤੇ ਹੋਰ ਸਾਮਾਨ ਵਾਪਸ ਕੀਤਾ। ਨਰਪਿੰਦਰ ਸਿੰਘ ਇਸ ਘਟਨਾ ਸਬੰਧੀ ਗੱਲ ਕਰਨ ਵਾਲੇ ਪੱਤਰਕਾਰਾਂ ਨਾਲ ਵੀ ਉਸ ਵਲੋਂ ਬਦਸਲੂਕੀ ਕੀਤੀ ਗਈ। ਇਸ ਘਟਨਾ ਬਾਰੇ ਪੱਤਰਕਾਰਾਂ ਵਲੋਂ ਰਾਤ ਨੂੰ ਹੀ ਫੋਨ 'ਤੇ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਚਾਹਲ ਤੇ ਡੀ. ਐੱਸ. ਪੀ. ਗੁਰਬਖ਼ਸ਼ੀਸ਼ ਸਿੰਘ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਪ੍ਰੈੱਸ ਕਲੱਬ ਦੇ ਚੀਫ ਪੈਟਰਨ ਕ੍ਰਿਸ਼ਨਪਾਲ ਸ਼ਰਮਾ, ਰਵਿੰਦਰ ਵੈਸ਼ਨਵ, ਚੇਅਰਮੈਨ ਰਣਬੀਰ ਸਿੰਘ,ਜਨਰਲ ਸਕੱਤਰ ਮਨੋਜ ਰਾਜਪੂਤ, ਕੈਸ਼ੀਅਰ ਅਨਿਲ ਸ਼ਰਮਾ, ਯਸ਼ਪਾਲ ਚੌਹਾਨ,ਇਕਬਾਲ ਸਿੰਘ, ਗੁਰਪ੍ਰੀਤ ਸਿੰਘ, ਜ਼ੀਰਕਪੁਰ ਪ੍ਰੈੱਸ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਧੀਮਾਨ, ਸੋਮਨਾਥ, ਤਰਨਪ੍ਰੀਤ ਸਿੰਘ, ਹਰਦੀਪ ਸਿੰਘ ਹੈਪੀ ਪੰਡਵਾਲਾ, ਗੁਰਮੀਤ ਸਿੰਘ, ਮਨਦੀਪ ਵਰਮਾ, ਦਿਆਨੰਦ ਧੀਮਾਨ, ਮੇਜਰ ਅਲੀ, ਕੁਲਬੀਰ ਰੂਬਲ, ਗੁਰਜੀਤ ਸਿੰਘ ਈਸਾਪੁਰ, ਗੁਰਪਾਲ ਸਿੰਘ, ਅਵਤਾਰ ਪਾਬਲਾ ਸਮੇਤ ਵੱਡੀ ਗਿਣਤੀ ਪੱਤਰਕਾਰ ਹਾਜ਼ਰ ਸਨ।


Related News