ਵਿਆਹ ਪੁਰਬ ਮੌਕੇ ਬਾਰਾਤ ’ਚ ਸ਼ਾਮਲ ਹੋਣਾ ਦੋ ਮੰਤਰੀਆਂ ਦਾ ਬਣਿਆ ਚਰਚਾ ਦਾ ਵਿਸ਼ਾ
01/29/2023 4:20:12 PM

ਸ੍ਰੀ ਅਨੰਦਪੁਰ ਸਾਹਿਬ (ਸੰਧੂ)-ਪੰਜਾਬ ’ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਦੋ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਥਾਹ ਸ਼ਰਧਾ ਸਦਕਾ ਉਨ੍ਹਾਂ ਦਾ 26 ਜਨਵਰੀ ਦੇ ਗਣਤੰਤਰ ਦਿਵਸ ਸਮਾਰੋਹ ਸ਼ਾਮਲ ਹੋਣ ’ਚੋਂ ਸਮਾਂ ਕੱਢ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਣ ਵਾਲੇ ਵਿਆਹ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਿਸ ਤਰ੍ਹਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਰਾਤ ਰੂਪੀ ਨਗਰ ਕੀਰਤਨ ’ਚ ਮੀਂਹ ’ਚ ਬੀਤੀ ਰਾਤ ਸ਼ਾਮਲ ਹੋਏ, ਜਿਸ ਕਾਰਨ ਉਨ੍ਹਾਂ ਦੀ ਪੰਜਾਬ ’ਚ ਇਕ ਵੱਖਰੀ ਨਿਮਾਣੇ ਸਿੱਖ ਵਜੋਂ ਪਛਾਣ ਉਭਰ ਕੇ ਸਾਹਮਣੇ ਆਈ ਹੈ। ਆਮ ਤੌਰ ’ਤੇ ਹਰ ਸਾਲ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਤੋਂ ਆਉਣ ਵਾਲੇ ਸ਼ਰਧਾਲੂ ਲਾਲ ਜੀ ਭੁੱਲਰ ਨੂੰ ਮਿਲਦੇ ਵੇਖੇ ਗਏ, ਜਦਕਿ ਗੁਰੂ ਕਾ ਲਾਹੌਰ ਵਿਖੇ ਲੱਗਣ ਵਾਲੇ ਜ਼ਿਆਦਾਤਰ ਲੰਗਰ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਦੇ ਹੀ ਹੁੰਦੇ ਹਨ, ਜਿਨ੍ਹਾਂ ਨੂੰ ਮੰਤਰੀ ਹਰਜੋਤ ਬੈਂਸ ਨਿੱਘੇ ਸੁਭਾਅ ਨਾਲ ਮਿਲਦੇ ਵੇਖੇ ਗਏ ਕਿਉਂਕਿ ਅੱਜ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੀ ਸੱਤਾਧਾਰੀ ਮੰਤਰੀਆਂ ਨੇ ਸ਼ਮੂਲੀਅਤ ਨਹੀਂ ਕੀਤੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਸਿਰਫ਼ ਹਿਮਾਚਲ ਪ੍ਰਦੇਸ਼ ਦੇ ਮੰਤਰੀ ਰਹੇ ਰਾਮਲਾਲ ਠਾਕੁਰ ਹੀ ਇਸ ਧਾਰਮਿਕ ਸਮਾਰੋਹ ’ਚ ਸਾਮਲ ਹੁੰਦੇ ਦੇਖੇ ਗਏ ਹਨ। ਭਗਵੰਤ ਮਾਨ ਦੇ ਦੋਹਾਂ ਵਜੀਰਾਂ ਨੇ ਆਮ ਸਰਧਾਲੂਆਂ ਵਾਂਗ ਸੰਗਤ ’ਚ ਬੈਠ ਕੇ ਪ੍ਰਸ਼ਾਦਾ ਛਕਿਆ ਅਪਣੇ ਜੂਠੇ ਬਰਤਨ ਵੀ ਮਾਂਜਣ ਵਾਲੀ ਜਗ੍ਹਾ ਤੱਕ ਖੁਦ ਹੀ ਚੁੱਕ ਕੇ ਲੈ ਕੇ ਜਾਂਦੇ ਦੇਖੇ ਗਏ ਅਤੇ ਖੁਦ ਹੀ ਸੰਗਤਾਂ ’ਚ ਖਡ਼ ਕੇ ਆਮ ਆਦਮੀ ਦੀ ਤਰ੍ਹਾਂ ਖਡ਼੍ਹ ਕੇ ਹੀ ਚਾਹ ਛਕੀ ਦੋਵਾਂ ਮੰਤਰੀਆਂ ਵਲੋਂ ਗੁਰੂ ਕਾ ਲਾਹੌਰ ਨੂੰ ਜਲਦੀ ਬੱਸ ਸੇਵਾ ਸ਼ੁਰੂ ਕਰਨ ਦਾ ਭਰੋਸਾ ਵੀ ਦਵਾਇਆ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਲੰਬੜਦਾਰ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।