ਜੋੜਾ ਫਾਟਕ ''ਤੇ ਬਣੇਗਾ ਅੰਡਰ ਪਾਸ, ਪਹਿਲੀ ਕਿਸ਼ਤ ਜਾਰੀ
Tuesday, Dec 10, 2019 - 04:34 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਜੋੜਾ ਫਾਟਕ ਰੇਲ ਹਾਦਸੇ ਦੇ ਕਰੀਬ ਸਵਾ ਸਾਲ ਬਾਅਦ ਆਖਿਰਕਾਰ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਗਈ ਹੈ ਅਤੇ ਜੋੜਾ ਫਾਟਕ 'ਤੇ ਅੰਡਰ ਪਾਸ ਬਣਨ ਜਾ ਰਿਹਾ ਹੈ। 25 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਅੰਡਰ ਪਾਸ ਲਈ ਇੰਪਰੂਵਮੈਂਟ ਟਰੱਸਟ ਵਲੋਂ ਅੱਜ 10 ਕਰੋੜ ਦੀ ਪਹਿਲੀ ਕਿਸ਼ਤ ਰੇਲਵੇ ਨੂੰ ਜਾਰੀ ਕਰ ਦਿੱਤੀ ਗਈ ਹੈ। ਟਰੱਸਟ ਦੇ ਚੇਅਰਮੈਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਸ ਅੰਡਰਪਾਸ ਦੀ ਲੋੜ ਸੀ, ਜਿਸ ਦੇ ਬਣਨ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ 'ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਕੰਮ ਸ਼ੁਰੂ ਹੋਣ ਤੋਂ ਬਾਅਦ ਨਾਲੋ-ਨਾਲ ਅਗਲੀਆਂ ਕਿਸ਼ਤਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ। ਉਧਰ ਸਰਕਾਰ ਦੇ ਇਸ ਕਦਮ ਤੋਂ ਖੁਸ਼ ਵਰਕਰਾਂ ਨੇ ਸਰਕਾਰ ਦਾ ਇਸ ਲਈ ਧੰਨਵਾਦ ਕੀਤਾ ਹੈ।
ਦੱਸ ਦੇਈਏ ਕਿ ਇਸ ਜੋੜਾ ਫਾਟਕ ਤੋਂ ਹੀ ਦਿੱਲੀ ਅਤੇ ਜੰਮੂ ਤੋਂ ਇਲਾਵਾ ਹੋਰ ਕਈ ਸ਼ਹਿਰਾਂ ਲਈ ਟਰੇਨਾਂ ਚੱਲਦੀਆਂ ਹਨ, ਜਿਸ ਕਰਕੇ ਇਥੋਂ ਲੰਘਣ 'ਚ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਇਹ ਪ੍ਰੇਸ਼ਾਨੀ ਜਲਦੀ ਹੀ ਦੂਰ ਹੋਣ ਜਾ ਰਹੀ ਹੈ।