36 ਕੰਪਨੀਆਂ ਨੇ 44ਵੇਂ ਆਰੀਅਨਜ਼ ਜੌਬ ਫੈਸਟ ''ਚ ਹਿੱਸਾ ਲੈਣ ਦੀ ਕੀਤੀ ਪੁਸ਼ਟੀ

Friday, Jan 12, 2018 - 02:21 AM (IST)

ਮੋਹਾਲੀ  (ਬੀ. ਐੱਨ.-283/1) - ਵੱਖ-ਵੱਖ ਸੈਕਟਰ ਦੀਆਂ 36 ਵੱਡੀਆਂ ਅਤੇ ਛੋਟੀਆਂ ਕੰਪਨੀਆਂ ਨੇ 17 ਜਨਵਰੀ ਨੂੰ ਆਰੀਅਨਜ਼ ਗਰੁੱਪ ਆਫ ਕਾਲਜਿਸ, ਰਾਜਪੁਰਾ ਨੇੜੇ ਚੰਡੀਗੜ੍ਹ ਵਿਚ ਆਯੋਜਿਤ ਹੋਣ ਵਾਲੇ 44ਵੇਂ ਆਰੀਅਨਜ਼ ਜੌਬ ਫੈਸਟ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਬਹੁਤ ਸਾਰੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਇਸ ਪਲੇਸਮੈਂਟ ਡਰਾਈਵ ਦੌਰਾਨ ਰਿਕਰੂਟ ਕਰਨਗੀਆਂ, ਜਿਨ੍ਹਾਂ ਵਿਚ ਬਜਾਜ ਅਲਾਇੰਸ, ਜਸਟ ਡਾਇਲ, ਜੈਨਪੈਕਟ, ਐੱਚ. ਡੀ. ਐੱਫ. ਸੀ. ਸੇਲਜ਼, ਪਾਲਿਸੀ ਬਾਜ਼ਾਰ  ਆਦਿ ਸ਼ਾਮਲ ਹਨ।
ਚਾਹਵਾਨ ਵਿਦਿਆਰਥੀ ਆਰੀਅਨਜ਼ ਦੀ ਵੈੱਬਸਾਈਟ 'ਤੇ ਮੁਫਤ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਹਿੱਸਾ ਲੈ ਰਹੀਆਂ ਕੰਪਨੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਆਰੀਅਨਜ਼ ਗਰੁੱਪ ਦੀ ਰਜਿਸਟਰਾਰ ਮਿਸ ਸੁਖਮਨ ਬਾਠ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੌਬ ਦੇ ਮੌਕੇ ਬੀ. ਟੈੱਕ, ਐੱਮ. ਬੀ. ਏ., ਬੀ. ਬੀ. ਏ., ਬੀ. ਸੀ. ਏ., ਬੀ. ਏ., ਬੀ. ਕਾਮ., ਐੱਮ. ਟੈੱਕ., ਡਿਪਲੋਮਾ, ਆਈ. ਆਈ. ਟੀ., ਨਰਸਿੰਗ ਆਦਿ ਦੇ ਵਿਦਿਆਰਥੀਆਂ ਲਈ ਮੁਹੱਈਆ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰਾਂ ਨੇ ਆਪਣੇ ਨਾਲ ਰਿਜ਼ਿਊਮ ਅਤੇ ਪਾਸਪੋਰਟ ਸਾਈਜ਼ ਫੋਟੋ ਦੀਆਂ 10-10 ਕਾਪੀਆਂ ਲਿਆਉਣੀਆਂ ਹਨ। ਪਿਛਲੇ ਸਾਲ ਲਾਏ ਗਏ ਪਲੇਸਮੈਂਟ ਮੇਲਿਆਂ ਦੌਰਾਨ ਲੱਗਭਗ 800 ਕੰਪਨੀਆਂ ਵਲੋਂ ਗਰੁੱਪ ਦਾ ਦੌਰਾ ਕੀਤਾ ਗਿਆ ਅਤੇ ਇਸ ਸਾਲ 700 ਤੋਂ ਵੱਧ ਨਾਮੀ ਕੰਪਨੀਆਂ ਵਲੋਂ ਗਰੁੱਪ ਦਾ ਦੌਰਾ ਕਰਨ ਦੀ ਸੰਭਾਵਨਾ ਹੈ।


Related News