ਝਬਾਲ ''ਚ ਵੱਡੀ ਵਾਰਦਾਤ: ਦਿਨ-ਦਿਹਾੜੇ ਵਿਅਕਤੀਆਂ ਨੇ ਗੁੱਜਰਾਂ ਦੇ ਡੇਰੇ ''ਤੇ ਚਲਾਈਆਂ ਗੋਲੀਆਂ

Thursday, Oct 29, 2020 - 03:32 PM (IST)

ਝਬਾਲ ''ਚ ਵੱਡੀ ਵਾਰਦਾਤ: ਦਿਨ-ਦਿਹਾੜੇ ਵਿਅਕਤੀਆਂ ਨੇ ਗੁੱਜਰਾਂ ਦੇ ਡੇਰੇ ''ਤੇ ਚਲਾਈਆਂ ਗੋਲੀਆਂ

ਝਬਾਲ/ਸਰਾਏ ਅਮਾਨਤ ਖਾਂ (ਨਰਿੰਦਰ): ਝਬਾਲ ਤੋ ਥੋੜੀ ਦੂਰ ਪਿੰਡ ਮੀਆਂਪੁਰ ਨੇੜੇ ਗੁਜਰਾਂ ਦੇ ਡੇਰੇ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਗੁੱਜਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ: ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਗੁੱਜਰ ਰੋਸ਼ਨਦੀਨ ਪੁੱਤਰ ਮੁਰਾਦਅਲੀ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਭਰਾ ਨੂੰ ਇਕ ਵਿਅਕਤੀ ਦਾ ਫ਼ੋਨ ਆਇਆ ਕਿ ਤੁਹਾਡੇ ਕੋਲੋਂ ਲਿਜਾਇਆ ਗਿਆ ਦੁੱਧ ਸਾਰਾ ਪਿੱਛਲੇ ਕੁਝ ਦਿਨਾਂ ਤੋ ਖ਼ਰਾਬ ਹੋ ਰਿਹਾ ਹੈ, ਜਿਸ ਨੂੰ ਲੈ ਕੇ ਉਕਤ ਵਿਅਕਤੀ ਉਸ ਦੇ ਭਰਾ ਨਾਲ ਫ਼ੋਨ 'ਤੇ ਹੀ ਗਾਲੀ ਗਲੋਚ ਕਰਨ ਲੱਗਾ ਅਤੇ ਕੁਝ ਸਮੇਂ ਬਾਅਦ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੂੰ ਨਾਲ ਲੈ ਕੇ ਉਹ ਸਾਡੇ ਡੇਰੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਸਾਡੇ ਡੇਰੇ 'ਚ ਸਮਾਨ ਦੀ ਭੰਨਤੋੜ ਕੀਤੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਇਕ ਗੋਲੀ ਦਾ ਛੱਲਾ ਮੇਰੇ ਭਰਾ ਦੇ ਲੱਗ ਗਿਆ ਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਦਕਿ ਬਾਕੀ ਸਾਰੇ ਪਰਿਵਾਰ ਨੇ ਡੇਰੇ ਅੰਦਰ ਵੜਕੇ ਜਾਨ ਬਚਾਈ। ਗੋਲੀ ਚਲਾਉਣ ਤੇ ਸਮਾਨ ਦੀ ਭੰਨਤੋੜ ਤੋ ਬਾਅਦ ਉਕਤ ਵਿਅਤਕੀ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ 'ਤੇ ਪਹੁੰਚੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਘਰ 'ਚ ਚੋਰੀ ਨਾ ਹੋਵੇ ਇਸ ਲਈ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਵਿਅਕਤੀ ਜਦੋਂ ਪਿਛੇ ਮੁੜਿਆ ਤਾਂ ਉੱਡ ਗਏ ਹੋਸ਼


author

Baljeet Kaur

Content Editor

Related News