ਜਵਾਹਰੇਵਾਲਾ ਦੋਹਰਾ ਕਤਲ ਕਾਂਡ: ਜ਼ਿਲਾ ਪ੍ਰਸ਼ਾਸਨ ਤੇ ਪੁਲਸ ਭਰੋਸੇ ਮਗਰੋਂ ਚੁੱਕਿਆ ਧਰਨਾ

Tuesday, Jul 23, 2019 - 11:01 AM (IST)

ਜਵਾਹਰੇਵਾਲਾ ਦੋਹਰਾ ਕਤਲ ਕਾਂਡ: ਜ਼ਿਲਾ ਪ੍ਰਸ਼ਾਸਨ ਤੇ ਪੁਲਸ ਭਰੋਸੇ ਮਗਰੋਂ ਚੁੱਕਿਆ ਧਰਨਾ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਜਵਾਹਰੇਵਾਲੀ ਦੋਹਰੇ ਕਤਲ ਕਾਂਡ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਵਲੋਂ ਮੁਕਤਸਰ-ਕੋਟਕਪੂਰਾ ਮੁੱਖ ਮਾਰਗ 'ਤੇ ਲਾਇਆ ਗਿਆ ਧਰਨਾ ਬੀਤੀ ਦੇਰ ਰਾਤ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਦੇ ਭਰੋਸੇ 'ਤੇ ਖ਼ਤਮ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾਂ ਸਿੰਘ ਆਜ਼ਾਦ ਨੇ ਦਸਿਆ ਕਿ ਸਾਡਾ ਕਿਸੇ ਨਾਲ ਕੋਈ ਰਾਜੀਨਾਮਾ ਨਹੀਂ ਹੋਇਆ, ਸਗੋਂ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਹਨ, ਜਿਸ ਦੇ ਆਧਾਰ 'ਤੇ ਧਰਨਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਸੀ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਇਸ ਕੇਸ 'ਚ ਜੋੜਨਾ, ਪੀੜਤ ਪਰਿਵਾਰ ਨੂੰ ਪ੍ਰਤੀ ਮਹੀਨਾਂ 5 ਹਜ਼ਾਰ ਰੁਪਏ ਪੈਨਸ਼ਨ ਦੇਣ ਅਤੇ ਦੋਵਾਂ ਪਰਿਵਾਰਾਂ ਦੇ ਦੋ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 

ਦੱਸ ਦੇਈਏ ਕਿ ਮ੍ਰਿਤਕ ਦਿਓਰ-ਭਰਜਾਈ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਉਨ੍ਹਾਂ ਦਾ ਪਿੰਡ ਜਵਾਹਰੇਵਾਲਾ 'ਚ ਅੰਤਿਮ ਸੰਸਕਾਰ ਪੁਲਸ ਸੁਰਖਿਆਂ ਦੇ ਪ੍ਰਬੰਧਾਂ ਹੇਠ ਕਰ ਦਿੱਤਾ ਜਾਵੇਗਾ। ਮੰਗਾਂ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਮ੍ਰਿਤਕ ਕਿਰਨਦੀਪ ਸਿੰਘ ਤੇ ਮਿਨੀ ਰਾਣੀ ਦਾ ਭੋਗ ਪੈਣ ਉਪਰੰਤ ਅਸੀਂ ਹੋਰ ਨਵੀਂ ਰਣਨੀਤੀ ਤਿਆਰ ਕਰਕੇ ਅਗਲੇ ਵੱਡੇ ਸੰਘਰਸ਼ ਦੀ ਤਿਆਰੀ ਕਰਾਂਗੇ।


author

rajwinder kaur

Content Editor

Related News