ਜਥੇਦਾਰ ਵਲੋਂ ਰਿਲੀਜ਼ ਕੀਤੇ ਨਾਨਕਸ਼ਾਹੀ ਕੈਲੰਡਰ ’ਤੇ ਉੱਠੇ ਸਵਾਲ, ਸਿੱਖ ਜਥੇਬੰਦੀ ਨੇ ਮੰਨਣ ਤੋਂ ਕੀਤਾ ਇਨਕਾਰ
Monday, Mar 15, 2021 - 10:49 AM (IST)
ਅੰਮ੍ਰਿਤਸਰ (ਸਰਬਜੀਤ) - ਅਕਾਲ ਪੁਰਖ ਦੀ ਫੌਜ ਸੰਸਥਾ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੇ ਆਲੇ-ਦੁਆਲੇ ਬੂਟੇ ਲਗਾਏ ਗਏ ਅਤੇ ਗੁਰੂ ਪੁਰਬ ਨਿਰਣੇ ਅਤੇ ਨਾਨਕਸ਼ਾਹੀ ਕੈਲੰਡਰ ਬੁੱਕ ਰਿਲੀਜ਼ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਅਕਾਲ ਪੁਰਖ ਦੀ ਫੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਕੱਲ੍ਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਿਲੀਜ਼ ਕੀਤੇ ਵਿਕ੍ਰਮੀ ਸੰਮਤ ਵਾਲੇ ਕੈਲੰਡਰ ਸਬੰਧੀ ਜੋ ਸੰਗਤਾਂ ’ਚ ਦੁਵਿਧਾ ਪੈਦਾ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਵਿਆਹ ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ਨੂੰ ਕਰਵਾਉਣਾ ਹੋਵੇਗਾ ਕੋਵਿਡ-19 ਟੈਸਟ
ਉਸ ਸਬੰਧੀ ਅਸੀਂ ਪੂਰੀ ਜਾਣਕਾਰੀ ਸਿੱਖ ਰਵਾਇਤਾਂ ਅਤੇ ਮੂਲ ਰੂਪ ਨਾਨਕਸ਼ਾਹੀ ਕੈਲੰਡਰਾਂ ਦੇ ਅਧਾਰ ’ਤੇ ਤਹਿ ਕੀਤੇ ਦਿਨਾਂ ਦੇ ਹਿਸਾਬ ਨਾਲ ਗੁਰਪੁਰਬ ਅਤੇ ਤਿਉਹਾਰ ਮਨਾਉਣ ਸਬੰਧੀ ਅਤੇ 3000 ਸਾਲ ਦੇ ਕੈਲੰਡਰ ਦਾ ਵਿਵਰਣ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਸੰਗਤਾਂ ਸਹੀ ਤਰੀਕਾ ਦੇ ਹਿਸਾਬ ਨਾਲ ਦਿਨ ਤਿਉਹਾਰ ਅਤੇ ਗੁਰੂ ਪੁਰਬ ਮਨਾ ਸਕਣ।
ਉਨ੍ਹਾਂ ਕਿਹਾ ਕਿ ਕੱਲ ਜੋ ਜਥੇਦਾਰ ਵੱਲੋਂ ਸਮੇਂ ਦੀਆਂ ਸਰਕਾਰਾਂ ਨੂੰ ਖੁਸ਼ ਕਰਨ ਲਈ ਇਹ ਕੈਲੰਡਰ ਰਿਲੀਜ਼ ਕੀਤਾ ਗਿਆ ਹੈ ਅਸੀਂ ਇਸਨੂੰ ਨਹੀਂ ਮੰਨਦੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦਾ ਕੈਲੰਡਰ ਰਿਲੀਜ਼ ਸਮਾਗਮ ਵਿਚ ਸ਼ਿਰਕਤ ਨਾ ਕਰਨਾ ਕੀਤੇ ਨਾ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਆਪਸੀ ਮਤਭੇਦਾਂ ਨੂੰ ਦਰਸਾਉਂਦਾ ਹੈ। ਸਿੱਖ ਸਿਧਾਤਾਂ ਦੇ ਹਿਸਾਬ ਨਾਲ ਵਿਚਾਰ-ਵਟਾਂਦਰਾ ਤੋਂ ਬਾਅਦ 2003 ’ਚ ਬਣਾਏ ਨਾਨਕਸ਼ਾਹੀ ਕੈਲੰਡਰ ਨੂੰ ਆਰ. ਐੱਸ. ਐੱਸ. ਦੇ ਚੀਫ ਦੇ ਕਹਿਣ ’ਤੇ 2010 ਨੂੰ ਖ਼ਤਮ ਕਰ ਕੇ 2014 ’ਚ ਫਿਰ ਵਿਕ੍ਰਮੀ ਸੰਮਤ ਵਾਲੇ ਕੈਲੰਡਰ ਵੱਲ ਲੈ ਗਏ, ਜੋ ਸਾਡੇ ਵੱਖਰੇ ਸਿੱਖੀ ਸਿਧਾਂਤਾਂ ਅਤੇ ਵੱਖਰੀ ਪਛਾਣ ਤੋਂ ਪਰੇ ਕਰਦਾ ਹੈ।
ਆਖਿਰ ’ਚ ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਰਿਲੀਜ਼ ਕੈਲੰਡਰ ਨੂੰ ਸਾਨੂੰ ਮਾਨਵਤਾ ਨਹੀਂ ਦੇਣਾ ਚਾਹੀਦੀ, ਇਹ ਕਿਤਾਬ ਉਸੇ ਗੱਲ ਦਾ ਹੀ ਜਵਾਬ ਹੈ। ਇਸ ਮੌਕੇ ਕਰਨਲ ਪ੍ਰਦੁੱਮਣ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਬਰਿੰਦਰ ਪਾਲ ਸਿੰਘ, ਸ. ਸਰਬਜੀਤ ਸਿੰਘ ਹਰਪ੍ਰੀਤ ਸਿੰਘ ਨਿਊ ਅੰਮ੍ਰਿਤਸਰ ਤੇ ਹੋਰ ਮੈਂਬਰ ਹਾਜ਼ਰ ਸਨ।