ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਜਸਰਾਜ ਨੇ ਝੰਜੋੜੀ ਪੰਜਾਬੀਆਂ ਦੀ ਰੂਹ, ਜ਼ਰਾ ਗੌਰ ਨਾਲ ਸੁਣਨਾ (ਵੀਡੀਓ)

Sunday, Jul 12, 2015 - 02:25 PM (IST)

ਜਲੰਧਰ-ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਜਸਰਾਜ ਨੇ ਫੇਸਬੁੱਕ ''ਤੇ ਆਪਣੇ ਬੋਲਾਂ ਰਾਹੀਂ ਹਰ ਪੰਜਾਬੀ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਬੋਲ ਸੁਣਨ ਤੋਂ ਬਾਅਦ ਹਰ ਕੋਈ ਇਕ ਵਾਰ ਤਾਂ ਜ਼ਰੂਰ ਸੋਚੇਗਾ ਕਿ ਇਹ ਗਾਇਕ ਬਿਲਕੁਲ ਸਹੀ ਕਹਿ ਰਿਹਾ ਹੈ। ਅਸਲ ''ਚ ਜੱਸੀ ਜਸਰਾਜ ਨੇ ਬਾਦਲਾਂ ਦੀ ਬੱਸ ਕਾਰਨ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਉਨ੍ਹਾਂ ਫੇਸਬੁੱਕ ''ਤੇ ਇਕ ਵੀਡੀਓ ਪੋਸਟ ਕਰਕੇ ਦੱਸਿਆ ਹੈ ਕਿ ਕਿਵੇਂ ਬਾਦਲਾਂ ਦੀ ਬੱਸ ਨੇ ਪਹਿਲਾਂ ਮੋਗਾ ''ਚ ਇਕ ਮਾਸੂਮ ਕੁੜੀ ਦੀ ਜਾਨ ਲੈ ਲਈ ਅਤੇ ਫਿਰ ਕੁਰਾਲੀ ''ਚ ਇਕ ਵਿਅਕਤੀ ਦਾ ਸਾਰਾ ਸੰਸਾਰ ਲੁੱਟ ਲਿਆ। ਜੱਸੀ ਜਸਰਾਜ ਨੇ ਇਨ੍ਹਾਂ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਲੋਕਾਂ ਨੂੰ ਸੁਨੇਹਾ ਦਿੰਦਿਆ ਕਿਹਾ ਹੈ ਕਿ ਉਹ ਹਰ ਪਰਿਵਾਰ ਨੂੰ ਆਪਣਾ ਜਾਣ ਕੇ ਉਨ੍ਹਾਂ ਦਾ ਦੁੱਖ ਵੰਡਾਉਣ ਅਤੇ ਇਹ ਨਾ ਸਮਝਣ ਕਿ ਪੀੜਤ ਪਰਿਵਾਰ ਉਨ੍ਹਾਂ ਦੇ ਕੁਝ ਨਹੀਂ ਲੱਗਦੇ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਉਨ੍ਹਾਂ ਦੀ ਵਾਰੀ ਸੀ ਤਾਂ ਕੱਲ ਉਨ੍ਹਾਂ ਦੇ ਆਪਣਿਆਂ ਦੀ ਵਾਰੀ ਵੀ ਲੱਗ ਸਕਦੀ ਹੈ ਅਤੇ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣਾ ਬਹੁਤ ਵੱਡਾ ਪਾਪ ਹੈ। ਇਸ ਲਈ ਹਰ ਪੰਜਾਬੀ ਨੂੰ ਦੂਜਿਆਂ ਦੀ ਮਦਦ ਕਰਨ ਦਾ ਉਨ੍ਹਾਂ ਨੇ ਸੁਨੇਹਾ ਦਿੱਤਾ ਹੈ ਅਤੇ ਅਖੀਰ ''ਚ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਬਾਦਲਾਂ ਦੀ ਬੱਸ ਕਾਰਨ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹੌਂਸਲਾ ਅਤੇ ਹਿੰਮਤ ਬਖਸ਼ਣ।


Babita Marhas

News Editor

Related News