ਬਹੁਚਰਚਿਤ ਜਸਪਾਲ ਕਤਲ ਕਾਂਡ ''ਚ ਗ੍ਰਿਫਤਾਰ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ
Tuesday, Sep 24, 2019 - 06:35 PM (IST)

ਮੋਗਾ (ਗੋਪੀ ਰਾਊਕੇ) : ਅਦਾਲਤ ਵਿਚ ਪੇਸ਼ੀ ਤੋਂ ਬਾਅਦ ਬਾਘਾਪੁਰਾਣਾ ਤੋਂ ਨਿੱਜੀ ਬਸ ਰਾਹੀਂ ਫਰੀਦਕੋਟ ਜੇਲ ਵਾਪਸ ਲਿਜਾਇਆ ਜਾ ਰਿਹਾ ਇਕ ਕੈਦੀ ਬੱਸ 'ਚੋਂ ਦੋ ਪੁਲਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਦੋਸ਼ੀ ਫਰੀਦਕੋਟ ਵਿਚ ਸੀ. ਆਈ. ਏ. ਸਟਾਫ ਦੀ ਹਿਰਾਸਤ ਵਿਚ ਮਾਰੇ ਗਏ ਜਸਪਾਲ ਸਿੰਘ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਮੁਲਾਜ਼ਮ ਉਕਤ ਮੁਲਜ਼ਮ ਨੂੰ ਬਾਘਾਪੁਰਾਣਾ ਤੋਂ ਫਰੀਦਕੋਟ ਲੈ ਕੇ ਜਾ ਰਹੇ ਸਨ ਕਿ ਉਹ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਚੱਲਦੀ ਬੱਸ 'ਚੋਂ ਛਾਲ ਮਾਰ ਕੇ ਫਰਾਰ ਹੋ ਗਿਆ।
ਕੈਦੀ ਦੇ ਫਰਾਰ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਆਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਡਰੋਨ ਦੀ ਮਦਦ ਨਾਲ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ।