ਧਰਨੇ ''ਤੇ ਬੈਠੇ ਜਸਪਾਲ ਦੇ ਪਿਤਾ ਬੋਲੇ-18 ਦਿਨਾਂ ''ਚ ਮੇਰੇ ਪੁੱਤ ਨੂੰ ਨਹੀਂ ਲੱਭ ਸਕੀ ਪੁਲਸ
Wednesday, Jun 05, 2019 - 07:47 PM (IST)

ਫਰੀਦਕੋਟ— ਜਸਪਾਲ ਸਿੰਘ ਦੀ ਪੁਲਸ ਕਸਟਡੀ 'ਚ ਹੋਈ ਮੌਤ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸ ਸਾਰੇ ਘਟਨਾਕ੍ਰਮ ਵਿਚਾਲੇ ਅੱਜ ਫਰੀਦਕੋਟ ਦੇ ਐੱਮ.ਐੱਲ.ਏ. ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦਾ ਘਿਰਾਵ ਵੀ ਕੀਤਾ ਗਿਆ ਸੀ। ਇਸ ਸਭ ਦੇ ਬਾਵਜੂਦ ਨਿਆਂ ਨਾ ਮਿਲਦਾ ਦੇਖ ਜਸਪਾਲ ਦੇ ਪਿਤਾ ਹਰਦੇਵ ਸਿੰਘ ਸਣੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਫਰੀਦਕੋਟ ਦੀਆਂ ਨਹਿਰਾਂ 'ਤੇ ਧਰਨਾ ਲਾਇਆ ਗਿਆ।
ਇਸ ਦੌਰਾਨ ਜਸਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਨਿਆਂ ਨਹੀਂ ਮਿਲੀਆ। ਉਨ੍ਹਾਂ ਨੂੰ 18 ਦਿਨ ਹੋ ਗਏ ਨਿਆਂ ਦੀ ਉਡੀਕ ਕਰਦਿਆਂ। ਉਨ੍ਹਾਂ ਕਈ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਪਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਆਸ ਨਹੀਂ ਬੱਝੀ। ਇਸ ਦੌਰਾਨ ਲੱਖਾ ਸਿਧਾਣਾ ਨੇ ਜਸਪਾਲ ਦੇ ਪਿਤਾ ਨਾਲ ਹਮਦਰਦੀ ਵਿਅਕਤ ਕਰਦਿਆਂ ਕਿਹਾ ਕਿ ਇਕ ਪਿਤਾ ਦਾ ਦੁੱਖ ਇਕ ਪਿਤਾ ਹੀ ਜਾਣ ਸਕਦਾ ਹੈ।