ਲੁਧਿਆਣਾ ਤੋਂ ਭਿਜਵਾਈ ਜੰਮੂ-ਕਸ਼ਮੀਰ ਦੇ ਪ੍ਰਭਾਵਿਤਾਂ ਲਈ ‘777ਵੇਂ ਟਰੱਕ ਦੀ ਰਾਹਤ ਸਮੱਗਰੀ’
Saturday, Mar 02, 2024 - 11:46 AM (IST)

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)–ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 777ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਲੁਧਿਆਣਾ ਤੋਂ ਆਫਸੈੱਟ ਪ੍ਰਿੰਟਰਜ਼ ਐਸੋਸੀਏਸ਼ਨ ਵੱਲੋਂ ਕਮਲ ਮੋਹਨ ਚੋਪੜਾ ਦੀ ਅਗਵਾਈ ’ਚ ਭਿਜਵਾਇਆ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ। ਟਰੱਕ ਰਵਾਨਾ ਕਰਦੇ ‘ਪੰਜਾਬ ਕੇਸਰੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਇਕਬਾਲ ਸਿੰਘ ਅਰਨੇਜਾ, ਸਰਬਦੀਪ ਕੌਰ ਅਰਨੇਜਾ, ਡਿੰਪਲ ਸੂਰੀ, ਸੁਧੀਰ ਚੋਪੜਾ, ਬਲਦੇਵ ਗੁਪਤਾ, ਅਸ਼ਵਨੀ ਗੁਪਤਾ, ਕਮਲ ਮੋਹਨ ਚੋਪੜਾ, ਅਸ਼ੋਕ ਕੁਮਾਰ ਸ਼ੋਰੀ, ਸੰਨੀ ਗੋਇਨਕਾ, ਸੁਮੇਰ ਗੋਇਨਕਾ, ਕਮਲੇਸ਼ ਠਾਕੁਰ, ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।