ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਲਈ ਭਿਜਵਾਈ ਗਈ 687ਵੇਂ ਟਰੱਕ ਦੀ ਰਾਹਤ ਸਮੱਗਰੀ
Friday, Jan 13, 2023 - 01:14 PM (IST)
ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)-ਜੰਮੂ-ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਬੀਤੇ ਦਿਨੀਂ ਰਾਹਤ ਸਮੱਗਰੀ ਦਾ 687ਵਾਂ ਟਰੱਕ ਰਵਾਨਾ ਕੀਤਾ ਗਿਆ। ਸਮੱਗਰੀ ਦਾ ਇਹ ਟਰੱਕ ਭਗਵਾਨ ਮਹਾਵੀਰ ਸੇਵਾ ਸੰਸਥਾਨ ਲੁਧਿਆਣਾ ਵੱਲੋਂ ਭੇਟ ਕੀਤਾ ਗਿਆ। ਟਰੱਕ ਵਿਚ 300 ਗਰਮ ਪਜਾਮੇ, 300 ਟੀ-ਸ਼ਰਟਾਂ, 100 ਲੇਡੀਜ਼ ਗਰਮ ਪਜਾਮੇ, 100 ਲੇਡੀਜ਼ ਟਾਪ ਆਦਿ ਸਨ। ਟਰੱਕ ਰਵਾਨਾ ਕਰਦੇ ਸਮੇਂ ਵਿਜੇ ਕੁਮਾਰ ਚੋਪੜਾ ਨਾਲ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਉਪ ਪ੍ਰਧਾਨ ਰਾਜੇਸ਼ ਜੈਨ, ਜਨਰਲ ਸਕੱਤਰ ਡਾ. ਬਬੀਤਾ ਜੈਨ, ਪ੍ਰਬੰਧਕ ਡਾ. ਪ੍ਰਾਣ ਗੁਪਤਾ, ਮੰਤਰੀ ਕੁਲਦੀਪ ਜੈਨ, ਸਹਿ-ਮੰਤਰੀ ਰਾਕੇਸ਼ ਅਗਰਵਾਲ, ਸੁਨੀਲ ਗੁਪਤਾ, ਦਿਵਯਾਂਸ਼ ਜੈਨ, ਰਿਧੀ ਜੈਨ, ਜੈਨ ਕ੍ਰਿਏਟਿਵ ਲਾਈਨ ਦੀ ਡਾਇਰੈਕਟਰ ਰਮਾ ਜੈਨ, ਸਾਕਸ਼ੀ ਜੈਨ, ਮਹਿਲਾ ਸ਼ਾਖਾ ਦੀ ਪ੍ਰਧਾਨ ਨੀਲਮ ਜੈਨ ਕੰਗਾਰੂ ਗਰੁੱਪ, ਜੁਆਇੰਟ ਪੁਲਸ ਕਮਿਸ਼ਨਰ ਸੌਮਿਆ ਮਿਸ਼ਰਾ, ਏ. ਸੀ. ਪੀ. ਟ੍ਰੈਫਿਕ ਕਰਨੈਲ ਸਿੰਘ, ਏ. ਸੀ. ਪੀ. ਹਰੀਸ਼ ਬਹਿਲ, ਰਾਜਨ ਚੋਪੜਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ।