ਜੰਮੂ ਗ੍ਰਨੇਡ ਹਮਲਾ : ਜਲੰਧਰ 'ਚ ਪੁਲਸ ਨੇ ਚਲਾਈ ਸਰਚ ਮੁਹਿੰਮ

03/07/2019 11:39:36 PM

ਜਲੰਧਰ (ਸੁਧੀਰ)—ਜੰਮੂ ਬੱਸ ਸਟੈਂਡ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਆਦੇਸ਼ਾਂ ਮੁਤਾਬਕ ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਅੱਜ ਸ਼ਹਿਰ 'ਚ ਖਾਸ ਸਰਚ ਮੁਹਿੰਮ ਚਲਾਈ, ਪੁਲਸ ਨੇ ਸ਼ਹਿਰ ਦੇ ਹੋਟਲਾਂ, ਗੈਸਟ ਹਾਉਸ ਅਤੇ ਸ਼ਾਪਿੰਗ ਮਾਲ, ਪੀ.ਵੀ.ਆਰ. ਸਿਨੇਮਾ ਅਤੇ ਕਈ ਸਥਾਨਾਂ 'ਤੇ ਸਚਰ ਮੁਹਿੰਮ ਚਲਾਈ।
ਏ.ਡੀ.ਸੀ.ਪੀ. ਸਿਟੀ 2 ਪਰਮਿੰਦਰ ਸਿੰਘ ਭੰਡਾਲ ਨੇ ਸ਼ਹਿਰ ਦੇ ਬੱਸ ਸਟੈਂਡ ਅਤੇ ਹੋਰ ਸਥਾਨਾਂ 'ਤੇ ਖਾਸ ਸਰਚ ਮੁਹਿੰਮ ਚਲਾਈ। ਉਨ੍ਹਾਂ ਨੇ ਬੱਸ ਸਟੈਂਡ ਅੰਦਰ ਢਾਬਿਆਂ ਦੀ ਵੀ ਚੈਂਕਿੰਗ ਕੀਤੀ ਅਤੇ ਢਾਬਾ ਮਾਲਕਾਂ ਨੂੰ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਦੇ ਨਾਲ ਨਾਲ ਉਨ੍ਹਾਂ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ ਦੀ ਗੱਲ ਕਹੀ। ਭੰਡਾਲ ਨੇ ਨਾਲ ਹੀ ਬੱਸ ਸਟੈਂਡ ਦੇ ਬਾਹਰ ਦੁਕਾਨਦਾਰਾਂ ਨੂੰ ਸੀ.ਸੀ.ਟੀ.ਵੀ. ਲਗਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਭੀੜ ਵਾਲੇ ਖੇਤਰਾਂ 'ਚ ਵੀ ਸਰਚ ਮੁਹਿੰਮ ਚਲਾਈ।


Hardeep kumar

Content Editor

Related News