ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ 677ਵੇਂ ਟਰੱਕ ਦੀ ਰਾਹਤ ਸਮੱਗਰੀ

08/18/2022 1:22:52 PM

ਜਲੰਧਰ (ਵਰਿੰਦਰ ਸ਼ਰਮਾ)-ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਕੜੀ ਵਿਚ ਬੀਤੇ ਦਿਨੀਂ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਇਕ ਟਰੱਕ ਰਵਾਨਾ ਕੀਤਾ, ਜੋਕਿ ਜਲੰਧਰ ਦੇ ਗੰਭੀਰ ਪਰਿਵਾਰ ਵੱਲੋਂ ਸਤਿਕਾਰਯੋਗ ਸੁਮਿੱਤਰਾ ਦੇਵੀ ਦੇ ਆਸ਼ੀਰਵਾਦ ਨਾਲ ਭੇਟ ਕੀਤਾ ਗਿਆ। 

ਇਸ ਟਰੱਕ ਵਿਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਅਤੇ ਕੰਬਲ ਸਨ। ਇਹ ਸਮੱਗਰੀ ਪ੍ਰਥਮ ਗੰਭੀਰ ਦੇ ਜਨਮਦਿਨ ਮੌਕੇ ਭੇਟ ਕੀਤੀ ਗਈ ਸੀ। ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਸੁਖਚੈਨ ਗੰਭੀਰ, ਪ੍ਰਸ਼ਾਂਤ ਗੰਭੀਰ, ਅਜੇ ਗੰਭੀਰ, ਚਾਂਦਨੀ ਗੰਭੀਰ, ਪੂਜਾ ਗੰਭੀਰ, ਰਾਧਿਕਾ ਗੰਭੀਰ, ਆਰਵ ਗੰਭੀਰ, ਕਾਇਰਵ ਗੰਭੀਰ, ਕਿਸ਼ਨ ਲਾਲ ਸ਼ਰਮਾ, ਰਾਜੇਸ਼ ਵਰਮਾ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਅਤੇ ਹੋਰ ਹਾਜ਼ਰ ਸਨ। 

ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News