ਸੁਚੇਤਗੜ੍ਹ (ਜੇ. ਐਂਡ ਕੇ.) ’ਚ ਪੀੜਤ ਪਰਿਵਾਰਾਂ ਨੂੰ ਵੰਡੀ ਗਈ 667ਵੇਂ ਟਰੱਕ ਦੀ ਰਾਹਤ ਸਮੱਗਰੀ

05/20/2022 6:24:25 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ਵਿਚ ਬੀਤੇ ਦਿਨ 667ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਸੁਚੇਤਗੜ੍ਹ ਦੇ ਸਰਹੱਦੀ ਖੇਤਰਾਂ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਇਕ ਸਮਾਰੋਹ ਵਿਚ ਭੇਟ ਕੀਤੀ ਗਈ, ਜੋ ਕਿ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ (ਗੱਦੀਨਸ਼ੀਨ ਬਾਵਾ ਲਾਲ ਜੀ) ਧਿਆਨਪੁਰ ਵਾਲਿਆਂ ਵੱਲੋਂ ਭਿਜਵਾਈ ਗਈ ਸੀ। ਇਸ ਵਿਚ ਜ਼ਰੂਰਤਮੰਦ ਪਰਿਵਾਰਾਂ ਲਈ ਰਾਸ਼ਨ, ਕੰਬਲ, ਕੱਪੜੇ ਅਤੇ ਭਾਂਡੇ ਸਨ। ਬੀ. ਐੱਸ. ਐੱਫ਼. ਦੇ ਸਹਿਯੋਗ ਨਾਲ ਆਯੋਜਿਤ ਸਮਾਰੋਹ ਵਿਚ ਸਰਪੰਚ ਓਮਕਾਰ ਸਿੰਘ ਨੇ ਕਿਹਾ ਕਿ ਸਾਡੇ ਖੇਤਰ ਦੇ ਲੋਕ ਭਾਰੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਸਰਕਾਰ ਤੋਂ ਇਲਾਵਾ ਬੀ. ਐੱਸ. ਐੱਫ. ਅਤੇ ਪੰਜਾਬ ਕੇਸਰੀ ਮਦਦ ਕਰ ਰਹੇ ਹਨ।

ਧਿਆਨਪੁਰ ਧਾਮ ਦੇ ਮੈਨੇਜਰ ਬਾਊ ਜਗਦੀਸ਼ ਰਾਜ ਨੇ ਕਿਹਾ ਕਿ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਨਾਲ ਹੁਣ ਤੱਕ ਇਸ ਮੁਹਿੰਮ ਵਿਚ 46 ਟਰੱਕ ਦਿੱਤੇ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ। ਭਾਜਪਾ ਨੇਤਰੀ ਮੀਨੂੰ ਸ਼ਰਮਾ ਅਤੇ ਡਿੰਪਲ ਸੂਰੀ ਨੇ ਕਿਹਾ ਕਿ ਸਰਹੱਦ ’ਤੇ ਰਹਿੰਦੇ ਲੋਕ ਬਹਾਦੁਰ ਹਨ। ਉਨ੍ਹਾਂ ਦੀ ਬਹਾਦੁਰੀ ਦੀ ਪ੍ਰਸ਼ੰਸਾ ਦੇ ਰੂਪ ਵਿਚ ਹੀ ਇਹ ਸਮੱਗਰੀ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਵੱਖ-ਵੱਖ ਦਾਨੀ ਸੰਸਥਾਵਾਂ ਭਿਜਵਾ ਰਹੀਆਂ ਹਨ। ਵੀਰੇਂਦਰ ਸ਼ਰਮਾ ਯੋਗੀ ਨੇ ਕਿਹਾ ਕਿ ਪੰਜਾਬ ਕੇਸਰੀ ਇਕ ਅਜਿਹਾ ਗਰੁੱਪ ਹੈ, ਜਿਸ ਨੇ ਰਾਸ਼ਟਰ ’ਤੇ ਆਈ ਹਰ ਆਫ਼ਤ ਵਿਚ ਪ੍ਰਭਾਵਿਤਾਂ ਦੀ ਮਦਦ ਕੀਤੀ ਹੈ।

ਜ਼ਰੂਰਤਮੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬੀ. ਐੱਸ. ਐੱਫ਼. ਦੇ ਕੰਪਨੀ ਕਮਾਂਡਰ ਪ੍ਰਿਯਾ ਰੰਜਨ, ਬਾਊ ਜਗਦੀਸ਼ ਰਾਜ, ਨੰਦੀ ਜੀ, ਅਸ਼ਵਨੀ ਸ਼ਰਮਾ, ਰਾਜੀਵ ਸ਼ਰਮਾ ਰਾਜੂ, ਗਰੀਬ ਦਾਸ, ਸੰਜੀਵ ਸਾਹਨੀ, ਮਨੋਹਰ ਲਾਲ, ਪ੍ਰਦੀਪ ਕੁਮਾਰ, ਸਰਪੰਚ ਓਮਕਾਰ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ, ਮੀਨੂੰ ਸ਼ਰਮਾ, ਡਿੰਪਲ ਸੂਰੀ, ਨੰਦਨੀ, ਰਾਹਤ ਵੰਡ ਟੀਮ ਦੇ ਇੰਚਾਰਜ ਵੀਰੇਂਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ। 


shivani attri

Content Editor

Related News