ਗਿਆਨ ਸਥਲ ਮੰਦਰ ਨੇ ਭਿਜਵਾਈ ਸਰਹੱਦੀ ਲੋਕਾਂ ਲਈ 655ਵੇਂ ਟਰੱਕ ਦੀ ਰਾਹਤ ਸਮੱਗਰੀ

Wednesday, Mar 30, 2022 - 12:28 PM (IST)

ਜਲੰਧਰ/ਜੰਮੂ ਕਸ਼ਮੀਰ(ਵਰਿੰਦਰ ਸ਼ਰਮਾ)–ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 655ਵਾਂ ਟਰੱਕ ਰਵਾਨਾ ਕੀਤਾ ਜੋ ਕਿ ਲੁਧਿਆਣਾ ਦੇ ਗਿਆਨ ਸਥਲ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ਵਿਚ 300 ਜ਼ਰੂਰਤਮੰਦ ਲੋਕਾਂ ਲਈ ਰਜਾਈਆਂ ਸਨ। ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਦੇ ਨਾਲ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਵੀਨ ਬਜਾਜ, ਸੀਨੀਅਰ ਉਪ ਪ੍ਰਧਾਨ ਰਾਜ ਕੁਮਾਰ, ਸੀਨੀਅਰ ਉੱਪ ਚੇਅਰਮੈਨ ਅਸ਼ਵਨੀ ਗਰਗ, ਜਨਰਲ ਸਕੱਤਰ ਰਮੇਸ਼ ਗੁੰਬਰ, ਰਾਕੇਸ਼ ਬਜਾਜ, ਸ਼ਾਮ ਲਾਲ ਕਪੂਰ, ਸ਼ਸ਼ੀ ਭੂਸ਼ਣ ਟੰਡਨ, ਸੰਜੀਪ ਗੁਪਤਾ, ਰੋਸ਼ਨ ਲਾਲ ਸ਼ਰਮਾ, ਅਮ੍ਰਿਤ ਲਾਲ ਕਪੂਰ, ਲੱਕੀ ਕਸ਼ਯਪ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ। 


shivani attri

Content Editor

Related News